
ਬੀਸੀਆਰ ਨਿਊਜ਼ (ਅਜੈ ਸ਼ਾਸਤਰੀ / ਅਮ੍ਰਿਤਸਰ): ਦੀਵਾਲੀ ਦਾ ਪਾਵਨ ਤਿਉਹਾਰ ਸਾਰੇ ਸੰਸਾਰ ਭਰ ਦੇ ਵਿਚ ਪਟਾਕੇ ਚਲਾ ਕੇ ਅਤੇ ਮਿਠਾਈਆਂ ਵੰਡ ਕੇ ਮਨਾਇਆ ਜਾ ਰਿਹਾ ਹੈ ਉਥੇ ਕੁਝ ਸਮਾਜ ਦੇ ਵਿੱਚ ਅਜੇ ਵੀ ਸੰਸਥਾਵਾ ਮਜੂਦ ਹਨ ਜੋ ਇਸ ਤਰਾਂ ਦੇ ਨਾਲ ਦੀਵਾਲੀ ਮਨਾਉਣ ਨੂੰ ਫਜੂਲ ਖਰਚ ਸਮਝਦੀਆਂ ਹਨ ਤੇ ਉਹਨਾਂ ਸਮਾਜ ਸੰਸਥਾਵਾਂ ਦੇ ਵਿੱਚੋ ਇੱਕ ਸੰਸਥਾ ਹੈ ਜਿਸ ਦਾ ਨਾਂ ਸ਼ਨ-ਸ਼ਾਈਨ ਹੈ ਜੋ ਗਰੀਬਾਂ ਦੀ ਸੇਵਾ ਕਰਨਾ ਆਪਣਾ ਫਰਜ਼ ਸਮਝਦੀ ਹੈ ! ਦੀਵਾਲੀ ਦੇ ਮੌਕੇ ਤੇ ਇਸ ਸੰਸਥਾਵਾ ਵੱਲੋਂ ਦ੍ਰਿਸ਼ਟੀ ਫਾਊਂਡੇਸ਼ਨ ਬਲਾਇੰਡਸ ਦੇ ਉਹਨਾਂ ਲੋਕਾਂ ਦੇ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀ ਗਈਆਂ ਜਿੰਨਾ ਨੂੰ ਇਹ ਵੀ ਨਹੀਂ ਪਤਾ ਹੈ ਕੇ ਤਿਉਹਾਰ ਕਦੋ ਆਉਂਦੇ ਹਨ ਤੇ ਕਦੋ ਚਲੇ ਜਾਂਦੇ ਹਨ ਇਹਨਾਂ ਵਿੱਚ ਬਹੁਤ ਸਾਰੇ ਬੱਚੇ,ਜਵਾਨ ਤੇ ਬਜ਼ੁਰਗ ਇਸ ਤਰਾਂ ਦੇ ਸਨ ਜਿੰਨਾ ਵਿੱਚੋ ਨਾ ਤਾ ਕੋਈ ਸੁਣ ਸਕਦਾ ਤੇ ਨਾ ਕੋਈ ਬੋਲ ਸਕਦਾ ਤੇ ਨਾ ਕੋਈ ਵੇਖ ਸਕਦਾ ਹੈ ਤੇ ਨਾ ਕੋਈ ਚੱਲ ਫਿਰ ਸਕਦਾ !