
ਬੀਸੀਆਰ ਨਿਊਜ਼ / ਪੰਜਾਬ: ਫਿਲਮਾਂ ਦੇ ਸ਼ੌਕੀਨ ਗੁੱਸੇ ਅਤੇ ਨਿਰਾਸ਼ਾ ਦਾ ਪ੍ਰਗਟਾਵਾ ਕਰ ਰਹੇ ਹਨ ਕਿਉਂਕਿ ਫਿਲਮ ਸਰਦਾਰ ਊਧਮ ਨੂੰ ਆਸਕਰ, 2022 ਲਈ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਨਹੀਂ ਚੁਣਿਆ ਗਿਆ ਹੈ। ਸ਼ੂਜੀਤ ਸਰਕਾਰ ਦੀ ਫਿਲਮ, ਜਿਸ ਵਿੱਚ ਵਿੱਕੀ ਕੌਸ਼ਲ ਨੇ ਮੁੱਖ ਭੂਮਿਕਾ ਨਿਭਾਈ ਹੈ, ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀ ਸਰਦਾਰ ਊਧਮ ਸਿੰਘ ‘ਤੇ ਅਧਾਰਤ ਹੈ ਜਿਸਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਮਾਈਕਲ ਓ ਡਾਇਰ ਦੀ ਹੱਤਿਆ ਕੀਤੀ ਸੀ।
ਤਮਿਲ ਫਿਲਮ ਕੂਜ਼ਾਂਗਲ ਨੂੰ 94ਵੇਂ ਅਕਾਦਮੀ ਪੁਰਸਕਾਰਾਂ ਲਈ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਚੁਣਿਆ ਗਿਆ ਹੈ। ਬਹੁ-ਭਾਸ਼ਾਈ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਕੂ (KOO) ‘ਤੇ ਫੈਨਸ ਨੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਜਿਊਰੀ ਦੇ ਮੈਂਬਰਾਂ ਨੇ ਦੱਸਿਆ ਹੈ ਕਿ ਸਰਦਾਰ ਊਧਮ (ਸਭ ਤੋਂ ਪ੍ਰਸਿੱਧ ਦਾਅਵੇਦਾਰਾਂ ਵਿੱਚੋਂ ਇੱਕ) – ਨੂੰ ਆਸਕਰ ਤੋਂ ਬਾਹਰ ਕਿਉਂ ਰੱਖਿਆ ਗਿਆ ਸੀ।
ਫੈਨਸ ਦੀ ਪ੍ਰਤੀਕਿਰਿਆ:
ਫੈਨਸ ਜਿਊਰੀ ਦੀ ਚੋਣ ਤੋਂ ਖੁਸ਼ ਨਹੀਂ ਸਨ ਅਤੇ ਉਨ੍ਹਾਂ ਨੇ ਭਾਰਤ ਦੇ ਪ੍ਰਮੁੱਖ ਬਹੁ-ਭਾਸ਼ਾਈ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਕੂ (KOO)’ਤੇ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ।
ਸਰਦਾਰ ਊਧਮ ਦੇ ਆਸਕਰ ਵਿੱਚ ਐਂਟਰੀ ਤੋਂ ਇਨਕਾਰ ਕੀਤੇ ਜਾਣ ਕਾਰਨ ਫੈਨਸ ਨੇ ਨਿਰਾਸ਼ਾ ਜ਼ਾਹਰ ਕੀਤਾ | ਬੀਸੀਆਰ ਨਿਊਜ਼
‘ਬ੍ਰਿਟਿਸ਼ ਪ੍ਰਤੀ ਨਫ਼ਰਤ ਜ਼ਾਹਿਰ’:
ਸ਼ੂਜੀਤ ਸਰਕਾਰ ਵੱਲੋਂ ਨਿਰਦੇਸ਼ਿਤ ਸਰਦਾਰ ਊਧਮ 2022 ਵਿੱਚ ਆਸਕਰ ਲਈ ਭਾਰਤ ਦੀ ਐਂਟਰੀ ਲਈ ਚੁਣੀਆਂ ਗਈਆਂ 14 ਫਿਲਮਾਂ ਵਿੱਚੋਂ ਇੱਕ ਸੀ। https://embed.kooapp.com/embedKoo?kooId=ad34c1f3-89bf-4cff-a81f-eeb273155c98
ਇਹ ਦੱਸਦੇ ਹੋਏ ਕਿ ਸਰਦਾਰ ਊਧਮ ਨੂੰ ਕਿਉਂ ਨਹੀਂ ਚੁਣਿਆ ਗਿਆ, ਜਿਊਰੀ ਮੈਂਬਰਾਂ ਵਿੱਚੋਂ ਇੱਕ ਇੰਦਰਦੀਪ ਦਾਸਗੁਪਤਾ ਨੇ ਦੱਸਿਆ, “ਸਰਦਾਰ ਊਧਮ ਥੋੜੀ ਲੰਮੀ ਫਿਲਮ ਹੈ ਅਤੇ ਜਲ੍ਹਿਆਂਵਾਲਾ ਬਾਗ ਕਾਂਡ ‘ਤੇ ਕੇਂਦ੍ਰਿਤ ਹੈ। ਭਾਰਤੀ ਸੁਤੰਤਰਤਾ ਸੰਗਰਾਮ ਦੇ ਇੱਕ ਅਣਗੌਲੇ ਨਾਇਕ ‘ਤੇ ਇੱਕ ਸ਼ਾਨਦਾਰ ਫਿਲਮ ਬਣਾਉਣ ਦਾ ਇਹ ਇੱਕ ਇਮਾਨਦਾਰ ਯਤਨ ਹੈ। ਪਰ ਇਸ ਪ੍ਰਕਿਰਿਆ ਵਿੱਚ, ਇਹ ਅੰਗਰੇਜ਼ਾਂ ਪ੍ਰਤੀ ਸਾਡੀ ਨਫ਼ਰਤ ਨੂੰ ਦੁਬਾਰਾ ਪੇਸ਼ ਕਰਦਾ ਹੈ। ਵਿਸ਼ਵੀਕਰਨ ਦੇ ਇਸ ਦੌਰ ਵਿੱਚ ਇਸ ਨਫ਼ਰਤ ਨੂੰ ਬਰਕਰਾਰ ਰੱਖਣਾ ਉਚਿਤ ਨਹੀਂ ਹੈ।” https://embed.kooapp.com/embedKoo?kooId=96ee9f28-f576-4222-9821-36cf0c5980d9
‘ਬਹੁਤ ਲੰਮੀ ਫਿਲਮ:
ਜਿਊਰੀ ਦੇ ਇੱਕ ਹੋਰ ਮੈਂਬਰ, ਸੁਮਿਤ ਬਾਸੂ ਨੇ ਕਿਹਾ, “ਕਈਆਂ ਨੇ ਸਰਦਾਰ ਊਧਮ ਨੂੰ ਇਸਦੀ ਸਿਨੇਮੈਟਿਕ ਗੁਣਵੱਤਾ ਲਈ ਪਸੰਦ ਕੀਤਾ ਹੈ ਜਿਸ ਵਿੱਚ ਕੈਮਰਾਵਰਕ, ਸੰਪਾਦਨ, ਸਾਊਂਡ ਡਿਜ਼ਾਈਨ ਅਤੇ ਉਸ ਸਮੇਂ ਦੇ ਚਿੱਤਰਣ ਸ਼ਾਮਲ ਹਨ। ਮੈਂ ਸੋਚਿਆ ਕਿ ਫਿਲਮ ਦੀ ਲੰਬਾਈ ਇੱਕ ਮੁੱਦਾ ਹੈ। ਇਸ ਵਿੱਚ ਦੇਰੀ ਨਾਲ ਕਲਾਈਮੈਕਸ ਹੈ। ਜਲ੍ਹਿਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਦੇ ਅਸਲ ਦਰਦ ਨੂੰ ਮਹਿਸੂਸ ਕਰਨ ਲਈ ਦਰਸ਼ਕਾਂ ਨੂੰ ਬਹੁਤ ਸਮਾਂ ਲੱਗਦਾ ਹੈ।”




