December 28, 2024
Sukh

ਬੀਸੀਆਰ ਨਿਊਜ਼ (ਅਜੇ ਸ਼ਾਸਤਰੀ/ਮੁੰਬਈ): ਪੰਜਾਬੀ ਸੱਭਿਆਚਾਰਕ ਮੇਲਿਆਂ ਦੀ ਸ਼ਾਨ ਤੇ ਪੰਜਾਬੀ ਲੋਕ ਗਾਇਕੀ ‘ਚ ਚੰਗਾ ਨਾਮਣਾ ਖੱਟਣ ਵਾਲੇ ਸੁਖ ਸਿੱਧੂ ਕਨੇਡਾ ਨੇ ਆਪਣੇ ਗੀਤ ਲੋਕ ਤੱਥ, ਚਸਕਾ, ਸਕੂਲ ਡੇਅ, ਡਾਲਰ 3, ਦੀ ਸਫਲਤਾ ਤੋਂ ਬਾਅਦ ਇੱਕ ਵਾਰ ਫਿਰ, ਵੀ. ਆਈ. ਪੀ ਵੀਡੀਓ ਗੀਤ ਨਾਲ ਮੁੜ ਤੋਂ ਚਰਚਾ ਵਿਚ ਆਏ। ਆਪਣੇ ਸੋਲੋ ਗੀਤ ਵੀ. ਆਈ. ਪੀ ਆਪਣੀ ਸੁਰੀਲੀ ਆਵਾਜ ਵਿੱਚ ਗਾ ਕੇ ਸਰੋਤਿਆਂ ਦੀ ਝੋਲੀ ਵਿੱਚ ਪਾ ਦਿੱਤਾ ਹੈ। ਸ਼ੋਸ਼ਲ ਮੀਡੀਆ, ਯੂ ਟਿਊਬ ਚੈਨਲ ਤੇ ਇਸ ਨੇ ਚੰਗੀਆਂ ਧੂਮਾਂ ਪਾਈਆਂ ਹੋਈਆਂ ਹਨ। ਵੀ.ਆਈ.ਪੀ ਗੀਤ ਦੇ ਬੋਲਾਂ ਨੂੰ ਕਲਮਬੰਦ ਕੀਤਾ ਹੈ ਪ੍ਰਸਿੱਧ ਲਿਖਾਰੀ ਬੂਟਾ ਸਿੰਘ ਸਿੱਧੂ ਨੇ, ਸੰਗੀਤ ਦੀਆਂ ਮਿੱਠੀਆਂ ਮਿੱਠੀਆਂ ਧੁਨਾਂ ਨਾਲ ਸ਼ਿੰਗਾਰਿਆ ਹੈ ਮਿਊਜ਼ਿਕ ਡਾਇਰੈਕਟਰ ਦਲਜੀਤ ਫਰੀਦਕੋਟ ਨੇ, ਸੰਗੀਤ ਦੀ ਦੁਨੀਆਂ ਵਿੱਚ ਪੇਸ਼ਕਸ਼ ਕਰਕੇ ਉਤਾਰਿਆ ਹੈ ਪ੍ਰਸਿੱਧ ਲੇਖਕ ਵਿੱਕੀ ਧਾਲੀਵਾਲ ਵੱਲੋਂ ਅਤੇ ਇਸ ਗੀਤ ਦੀ ਵੀਡੀਓ ਬਣਾਈ ਹੈ ਮਸ਼ਹੂਰ ਡਾਇਰੈਕਟਰ ਪ੍ਰੀਤ ਜੱਸਲ ਨੇ, ਵੀ.ਆਈ.ਪੀ ਗੀਤ ਵੀਡੀਓ ਨੂੰ ਰਿਲੀਜ਼ ਕੀਤਾ ਹੈ ਇਲੈਕਸਾ ਫਿਲਮ ਕੰਪਨੀ ਦਿੱਲੀ ਨੇ, ਸੁਖ ਸਿੱਧੂ ਕਨੇਡਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਡੀ ਸਾਰੀ ਟੀਮ ਨੂੰ ਇਸ ਵੀਡੀਓ ਗੀਤ ਤੋਂ ਢੇਰ ਸਾਰੀਆਂ ਉਮੀਦਾਂ ਹਨ ਸ਼ੋਸ਼ਲ ਮੀਡੀਆ ਤੇ ਇਸ ਗੀਤ ਦੀ ਚੰਗੀ ਤੂਤੀ ਬੋਲ ਰਹੀ ਹੈ ਜਿਸ ਕਰਕੇ ਇਸ ਦੇ ਵਿਊ ਲਗਾਤਾਰ ਵਧ ਰਹੇ ਹਨ। ਜਿੱਥੇ ਹੀ ਮੈਂ ਸਾਰੀ ਟੀਮ ਦਾ ਧੰਨਵਾਦੀ ਹਾਂ ਉੱਥੇ ਸਪੈਸ਼ਲ ਧੰਨਵਾਦ ਕਰਦਾ ਹਾਂ ਗੁਰਮੁਖ ਸਿੰਘ, ਲੁੱਗੜ ਸਿੰਘ ਦਾ ਨਾਲ ਹੀ ਇਹ ਗੀਤ ਆਪਣਾ ਪੰਜਾਬੀ ਰੇਡੀਓ ਕਨੇਡਾ, ਡਰੀਮਜ ਰੇਡੀਓ ਵੈਨਕੂਵਰ ਚੱਲ ਰਿਹਾ ਹੈ। ਜਲਦ ਹੀ ਸਾਡੀ ਟੀਮ ਵੱਲੋਂ ਨਵਾਂ ਵੀਡੀਓ ਗੀਤ “ਮਿਰਜਾ” ਤਿਆਰ ਕਰਕੇ ਮਾਰਕੀਟ ਵਿੱਚ ਆ ਰਿਹਾ ਹੈ।

Leave a Reply