January 8, 2025
savi-3
ਬੀਸੀਆਰ ਨਿਊਜ਼ (ਅੰਮ੍ਰਿਤਸਰ/ਸਵਿੰਦਰ ਸਿੰਘ): ਫਿਲਮ ਯਾਰਾਂ  ਯਾਰ ਅੱਜ ਦਰਸ਼ਕਾਂ ਵੇਖਣਗੇ ਸਿਨੇਮਾ ਘਰਾਂ ਦੇ ਵਿੱਚ , ਦਰਸ਼ਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਹੈ ਕੇ ਫਿਲਮ ਯਾਰਾਂ ਦੇ ਯਾਰ ਦੀ ਸਾਰੀ ਸਟਾਰ ਕਾਸਟ ਅੱਜ ਪਹਿਲੇ ਦਿਨ ਪਹਿਲਾ ਸ਼ੋਅ ਅੰਮ੍ਰਿਤਸਰ ਅਲਫ਼ਾ ਮਾਲ ਦੇ ਵਿਚ ਦਰਸ਼ਕਾਂ ਦੇ ਨਾਲ ਬੈਠ ਕਿ ਆਪਣੀ ਫਿਲਮ ਵੇਖਣਗੇ ! ਪੰਜਾਬੀ ਫਿਲਮ ਯਾਰਾਂ ਦੇ ਯਾਰ ਭਾਰਤ ਦੇ ਹਰ ਕੋਨੇ ਕੋਨੇ ਵਿੱਚ ਫਿਲਮ  ਸਕਣਗੇ ! ਫਿਲਮ ਨੂੰ ਰਿਲੀਜ ਦੇ ਦੁਰਾਨ ਦਰਸ਼ਕਾਂ ਦੇ ਹਿਤ ਵਿੱਚ ਮੁੱਖ ਰੱਖਦੇ ਹੋਏ ਵੱਧ ਤੋਂ ਵੱਧ ਸਿਨੇਮਾ ਸਕਰੀਨ ਦਿੱਤੀਆਂ ਹਨ ਤਾ ਜੋ ਦਰਸ਼ਕ ਆਪਣੇ ਪਰਿਵਾਰ ਸਮੇਤ ਫਿਲਮ ਨੂੰ ਵੇਖਣ ਜਾ ਸਕਣ !

ਅੱਜ ਅਲਫ਼ਾ ਮਾਲ ਦੇ ਵਿੱਚ ਪੰਜਾਬ ਪੁਲਿਸ ਦੇ ਆਈ ਜੀ ਡਾਕਟਰ ਕੁੰਵਰ ਵਿਜੈ ਪ੍ਰਤਾਪ ਵੀ ਪੂਰੀ ਸਟਾਰ ਕਾਸਟ ਦੇ ਨਾਲ ਦਰਸ਼ਕਾਂ ਦੇ ਰੂਹ ਬਰਹੁ ਹੋਣੇਗੇ ! ਜਿਕਰਯੋਗ ਹੈ ਕੇ ਆਈ ਜੀ ਕੁੰਵਰ ਵਿਜੈ ਪ੍ਰਤਾਪ ਪਹਿਲੀ ਵਾਰ ਕਿਸੇ ਫਿਲਮ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ ਜੋ ਅਸਲ ਆਪਣੀ ਜਿੰਦਗੀ ਦੇ ਵਿੱਚ ਲੋਕਾਂ ਦੇ ਲਈ ਇੱਕ ਸੁਨੇਹਾ ਬਣ ਕੇ ਵਿਚਰਦੇ ਹਨ ਇਸੇ ਹੀ ਤਰਾਂ ਫਿਲਮ ਦੇ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਹੋਏ ਦਰਸ਼ਕਾਂ ਦਾ ਦਿਲ ਜਿੱਤਣਗੇ !

ਅੱਜ ਫਿਲਮ ਦੀ ਸਟਾਰ ਕਾਸਟ ਵਿੱਚ ਨਿਰਦੇਸ਼ਕ ਅਜੈ ਸਿੰਘ, ਨਿਰਮਾਤਾ ਵਿਜੈ ਸਿਕੰਦਰ, ਫਿਲਮ ਦੇ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਪ੍ਰਿੰਸ ਸਿੰਘ,ਮਾਹੀ ਸ਼ਰਮਾ, ਸਤਨਾਮ ਜਈ , ਮਹਿਕ ਸ਼ਰਮਾ ਤੋਂ ਇਲਾਵਾ ਸਹਿ ਕਲਾਕਾਰ ਵੀ ਫਿਲਮ ਨੂੰ ਵੇਖਣ ਦੇ ਲਈ ਆਉਣਗੇ ਤੇ ਫਿਲਮ ਦੇ ਇੰਟਰੇਵਲ ਦੇ ਵਿੱਚ ਦਰਸ਼ਕਾਂ ਦੇ ਨਾਲ ਫਿਲਮ ਦੇ ਬਾਰੇ ਗੱਲਬਾਤ ਵੀ ਕਰਨਗੇ !

Leave a Reply