January 9, 2025
savi-2
ਲੁਧਿਆਣਾ (ਅਜੈ ਸ਼ਾਸਤਰੀ / ਲੁਧਿਆਣਾ, ਪੰਜਾਬ): ਪੰਜਾਬ ਭਰ ਵਿੱਚ 13 ਅਕਤੂਬਰ ਨੂੰ ਸੰਸਾਰ ਭਰ ਵਿੱਚ ਰਿਲੀਜ ਹੋਣ ਵਾਲੀ ਪੰਜਾਬੀ ਫਿਲਮ ਯਾਰਾਂ ਦੇ ਯਾਰ ਦੀ ਪਰਮੋਸ਼ਨ ਪੰਜਾਬ ਦੇ ਵੋਖ ਵੱਖ ਸ਼ਹਿਰਾਂ ਦੇ ਵਿੱਚ ਚੱਲ ਰਹੀ ਹੈ ਫਿਲਮ ਦੀ ਸਾਰੀ ਸਟਾਰ ਕਾਸਟ ਫਿਲਮ ਦੇ ਬਾਰੇ ਦੇ ਵਿਚ ਦੱਸਣ ਦੇ ਲਈ ਪਹੁੰਚ ਰਹੀ ਹੈ ਆਪਣੀ ਫਿਲਮ ਦੀ ਪ੍ਰਮੋਸ਼ਨ ਦੇ ਪੜਾਅ ਦੇ ਦੁਰਾਨ ਫਿਲਮ ਯਾਰਾਂ ਦੇ ਯਾਰ ਦੀ ਸਟਾਰ ਕਾਸਟ ਸਿਟੀ ਯੂਨੀਵਰਸਿਟੀ ਲੁਧਿਆਣਾ ਵਿਖੇ ਪਹੁੰਚੀ ! ਸਿਟੀ ਯੂਨੀਵਰਸਿਟੀ ਦੇ ਮੈਨਜਿੰਗ ਡਰੈਕਟਰ ਮਨਬੀਰ ਸਿੰਘ ਤੇ ਡਾਕਟਰ ਅਨੂਪ ਬੇਰੀ ਨੇ ਫਿਲਮ ਦੀ ਪ੍ਰਮੋਸ਼ਨ ਕਾਰਨ ਆਈ ਸਾਰੀ ਸਟਾਰ ਕਾਸਟ ਦਾ ਨਿੱਘਾ ਸਵਾਗਤ ਕੀਤਾ ਉਸ ਦੇ ਨਾਲ ਨਾਲ ਯੂਨੀਵਰਸਟੀ ਦੇ ਵਿਦਿਆਰਥੀਆਂ ਨੇ ਜਿੱਥੇ ਸਾਰੀ ਸਟਾਰ ਕਾਸਟ ਦੇ ਨਾਲ ਆਪਣੇ ਆਪਣੇ ਮੋਬਾਇਲ ਤੇ ਸੈਲਫੀ ਲੈਣ ਤੋਂ ਵੀ ਪਿੱਛੇ ਨਾ ਰਹੀ ਸਕੇ ! ਇਸ ਫਿਲਮ ਦੇ ਟਾਈਟਲ ਗੀਤ ਯਾਰਾ ਦੇ ਯਾਰ ਜੋ ਬਹੁਤ ਹੀ ਵਧੀਆ ਕਲਮ ਦੇ ਨਾਲ ਲਿਖਿਆ ਹੈ ਦਲਜੀਤ ਅਰੋੜਾ ਤੇ ਪੰਜਾਬ ਦੇ ਮਸ਼ਹੂਰ ਗਾਇਕ ਲੈਂਬਰ ਹਸਨਪੁਰੀ ਦੀ ਸੁਰੀਲੀ ਆਵਾਜ਼ ਦੇ ਵਿੱਚ ਗਾਇਆ ਹੈ ! ਇਸ ਗੀਤ ਦੀ ਧੁੰਨ ਦੇ ਉੱਤੇ ਜਿੱਥੇ ਫਿਲਮ ਦੀ ਸਟਾਰ ਕਾਸਟ ਨੱਚਦੀ ਹੋਈ ਵੇਖੀ ਗਈ ਉਥੇ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਨੱਚਣ ਤੋਂ ਪਿੱਛੇ ਨਹੀਂ ਰਹਿ ਸਕੇ ! ਇਸ ਸਾਰੇ ਪ੍ਰੋਗਰਾਮ ਨੂੰ ਸੋਸ਼ਲ ਦੀਆਂ ਬਹੁਤ ਸਾਰੀਆਂ ਸਾਇਟਾਂ ਤੇ ਸਿੱਧਾ ਪ੍ਰਸਾਰਿਨ ਵੀ ਕੀਤਾ ਗਿਆ !

ਫਿਲਮ ਦੀ ਸਟਾਰ ਕਾਸਟ ਦੇ ਵਿੱਚ ਫਿਲਮ ਯਾਰਾ ਦੇ ਯਾਰ ਵਿੱਚ ਨਿਰਦੇਸ਼ਕ ਅਜੇ ਸਿੰਘ ਤੇ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਅਦਾਕਾਰ ਪ੍ਰਿੰਸ ਸਿੰਘ, ਅਦਾਕਾਰਾ ਮਾਹੀ ਸ਼ਰਮਾ, ਸਤਨਾਮ ਜਈ , ਮਾਡਲ ਮਿਸ ਕੇਟੀ ਜਿੱਥੇ ਫਿਲਮ ਦੇ ਬਾਰੇ ਵਿੱਚ ਦੱਸਿਆ ਤੇ ਉਸ ਦੇ ਨਾਲ ਨਾਲ ਇਹ ਕਿਹਾ ਕੇ ਫਿਲਮ ਦਾ ਸਬਜੈਕਟ ਬਹੁਤ ਹੀ ਚੰਗਾ ਹੈ ਇਸ ਲਈ ਫਿਲਮ ਯਾਰਾ ਦੇ ਯਾਰ 13 ਤਰੀਕ ਦਿਨ ਸ਼ੁਕਰਵਾਰ ਨੂੰ ਪਹਲੇ ਦਿਨ ਪਹਿਲਾ ਸ਼ੋਅ ਵੇਖਣ ਦੇ ਲਈ ਪ੍ਰੇਰਿਤ ਕੀਤਾ ਤੇ ਫਿਲਮ ਨੂੰ ਹਿੱਟ ਕਰਨ ਦੇ ਲਈ ਦਰਸ਼ਕਾਂ ਦਾ ਸਹਿਯੋਗ ਵੀ ਮੰਗਿਆ ! ਫਿਲਮ ਦਾ ਸੰਗੀਤ ਅੱਜ ਕੱਲ ਮਨੋਰੰਜਨ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਵੀ ਖੂਬ ਵਾਹ ਵਾਹ ਖੱਟ ਰਿਹਾ ਹੈ !  ਸਿਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਫਿਲਮ ਯਾਰਾ ਦੇ ਯਾਰ ਜੋ ਕੇ ਟਾਈਟਲ ਗੀਤ ਹੈ ਉਸ ਉੱਤੇ ਫਿਲਮ ਦੀ ਸਟਾਰ ਕਾਸਟ ਦੇ ਨਾਲ ਨੱਚ ਟੱਪ ਕੇ ਭਰਭੂਰ ਮਨੋਰੰਜਨ ਵੀ ਕੀਤਾ ! ਇਸ ਮੌਕੇ ਤੇ ਸਿਟੀ ਯੂਨੀਵਰਸਿਟੀ ਦੀ ਮੈਨਜਮੈਂਟ ਤੇ ਸਟਾਫ ਵੱਲੋਂ ਫਿਲਮ ਯਾਰਾ ਦੇ ਯਾਰ ਦੇ ਸਾਰੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ !

Leave a Reply