January 7, 2025
Palak Kundra
ਬੀ ਸੀ ਆਰ ਨਿਊਜ਼ || ਅੰਮ੍ਰਿਤਸਰ/ਸਵਿੰਦਰ ਸਿੰਘ ): ਪਲਕ ਇੱਕ ਅਜਿਹਾ ਨਾਂ ਹੈ ਪਲਕ ਝਪਕਦੇ ਹੀ ਆਦਮੀ ਖੁਸ਼ੀ ਤੇ ਗਮੀ ਦੇ ਵਿੱਚ ਵੀ ਤਬਦੀਲ ਹੋ ਜਾਂਦਾ ਹੈ ਪਰ ਜੇ ਇਹ ਨਾਂ ਹੀ ਕਿਸੇ ਸਖਸ਼ ਨੂੰ ਦੇ ਦਿੱਤਾ ਜਾਵੇ ਤਾ ਉਹ ਆਪਣੀਆਂ ਪਲਕਾਂ ਦੇ ਨਾਲ ਕਿਸ ਤਰਾਂ ਦਾ ਮਹਿਸੂਸ ਕਰੇਗਾ ਇਹ ਤਾ ਉਹੀ ਸ਼ਖਸ ਦੱਸ ਸਕਦਾ ਹੈ ! ਅੱਜ ਅਸੀਂ ਉਸ ਸ਼ਖ਼ਸੀਅਤ ਆਪ ਜੀ ਨੂੰ ਰੂਹ-ਬਰੂਹ ਕਰਨ ਜਾ ਰਹੇ ਹਾਂ ਜਿਸ ਦਾ ਨਾਂ ਪਲਕ ਕੁੰਦਰਾ ਹੈ,ਪਲਕ ਕੁੰਦਰਾ ਦਾ ਜਨਮ ਪਿਤਾ ਸ਼੍ਰੀ ਸੋਮ ਪ੍ਰਕਾਸ਼ ਅਰੋੜਾ ਤੇ ਮਾਤਾ ਸ਼੍ਰੀ ਮਤੀ ਨੀਲਮ ਅਰੋੜਾ ਅੰਮ੍ਰਿਤਸਰ ਦੇ ਵਿੱਚ ਹੋਇਆ ! ਪਲਕ ਨੇ ਆਪਣੀ ਮੁੱਢਲੀ ਸਿੱਖਿਆ ਅੰਮ੍ਰਿਤਸਰ ਦੇ ਅਲੇਗਜੰਡਰਾ ਸਕੂਲ ਦੇ ਵਿੱਚ ਕੀਤੀ ਤੇ ਉਚੇਰੀ ਸਿੱਖਿਆ ਦਿੱਲੀ ਦੀ ਯੂਨੀਵਰਸਿਟੀ ਦੇ ਵਿੱਚ ਕੀਤੀ ! ਪੜਾਈ ਕਰਨ ਤੋਂ ਬਾਅਦ ਪਲਕ ਕੁੰਦਰਾ ਦਾ ਵਿਆਹ ਅੰਮ੍ਰਿਤਸਰ ਦੇ ਬਿਜਨਸਮੈਨ ਵਿਕਰਮ ਕੁੰਦਰਾ ਦੇ ਨਾਲ ਹੋ ਗਿਆ ਤੇ ਪਲਕ ਨੇ ਆਪਣੀ ਗ੍ਰਿਸਤੀ ਇੱਕ ਚੰਗੀ ਪਤਨੀ ਤੇ ਇੱਕ ਚੰਗੀ ਮਾਂ ਬਣ ਕੇ ਬਿਤਾਉਣੀ ਸ਼ੁਰੂ ਕੀਤੀ !
Palak Kundra

 
ਪਲਕ ਕੁੰਦਰਾ ਨੇ ਆਪਣੇ ਬਾਰੇ ਦੱਸਦੇ ਹੋਏ ਕਿਹਾ ਕੇ ਮੈਂ ਇੱਕ ਸਿੱਧੀ ਸਾਦੀ ਔਰਤ ਹਾਂ ਤੇ ਸ਼ਾਦੀ ਤੋਂ ਪਹਿਲਾ ਮੇਰੇ ਪੇਕੇ ਪਰਿਵਾਰ ਨੇ ਮੈਨੂੰ ਬਹੁਤ ਪਿਆਰ ਦਿੱਤਾ ਤੇ ਜਦ ਮੈਂ ਆਪਣੇ ਸਹੁਰੇ ਪਰਿਵਾਰ ਵਿੱਚ ਆਈ ਤਾ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਕੇ ਮੈਂ ਆਪਣੇ ਪਰਿਵਾਰ ਤੋਂ ਅਲੱਗ ਹੋ ਕੇ ਕਿਸੇ ਦੂਸਰੇ ਪਰਿਵਾਰ ਦੇ ਵਿੱਚ ਆਈ ਹਾਂ ਪਰ ਮੇਰੇ ਦੂਸਰੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਜਿਸ ਵਾਸਤੇ ਮੈਂ ਉਸ ਰੱਬ ਦਾ ਸ਼ੁਕਰ ਵੀ ਕਰਦੀ ਹਾਂ ਕੇ ਜੇ ਮੇਰੇ ਸਹੁਰੇ ਪਰਿਵਾਰ ਦੀ ਤਰਾਂ ਸਾਡੇ ਸਮਾਜ ਦੇ ਸਾਰੇ ਪਰਿਵਾਰ ਇੱਕ ਹੀ ਤਰਾਂ ਦੇ ਹੋ ਜਾਂਣ ਤਾ ਮੈਨੂੰ ਲੱਗਦਾ ਹੈ ਕੇ ਜੋ ਅਸੀਂ ਇੱਕ ਲਫਜ ਸਹੁਰੇ ਪਰਿਵਾਰ ਦੇ ਲਈ ਇਸਤਮਾਲ ਕਰਦੇ ਹਾਂ ਉਹ ਸਦਾ ਦੇ ਲਈ ਖਤਮ ਹੋ ਜਾਵੇਗਾ ਇਹ ਮੇਰਾ ਦਾਵਾ ਹੈ ! ਹਰ ਬੇਟੀ ਨੂੰ ਸਹੁਰਾ ਪਰਿਵਾਰ ਜੇ ਆਪਣੀ ਨੂੰਹ ਨੂੰ ਇੱਕ ਬੇਟੀ ਦੀ ਤਰਾਂ ਸਮਝਣ ਤੇ ਰੱਖਣ ਤਾ ਮੈਨੂੰ ਲੱਗਦਾ ਹੈ ਕੇ ਕਿਸੇ ਵੀ ਲੜਕੀ ਦੇ ਮਾਤਾ ਪਿਤਾ ਨੂੰ ਮਹਿਸੂਸ ਨਹੀਂ ਹੋਵੇਗਾ ਕੇ ਅਸੀਂ ਆਪਣੀ ਲੜਕੀ ਨੂੰ ਕਿਸੇ ਦੂਸਰੇ ਪਰਿਵਾਰ ਦੇ ਵਿੱਚ ਭੇਜ ਰਹੇ ਹਾ ! ਪਲਕ ਨੇ ਦੱਸਿਆ ਕੇ ਪੜਾਈ ਦੇ ਦੁਰਾਨ ਮੈਨੂੰ ਬਹੁਤ ਸ਼ੋਂਕ ਸੀ ਲਿਖਣ ਦਾ ਤੇ ਮੈਂ ਹਮੇਸ਼ਾ ਹੀ ਕਵਿਤਾਵਾਂ ਤੇ ਦੇਸ਼ ਭਗਤੀ ਲਈ ਕੁਝ ਨਾ ਕੁਝ ਲਿਖਦੀ ਰਹਿੰਦੀ ਸੀ ! ਜਿਸ ਨਾਲ ਮੈਂ ਬਹੁਤ ਸਾਰੀਆਂ ਕਵਿਤਾਵਾਂ ਵੀ ਲਿਖੀਆਂ ਜਿਸ ਕਰਕੇ ਮੈਨੂੰ ਆਪਣੇ ਹੀ ਸਕੂਲ ਦੇ ਵਿਚ ਪ੍ਰਤੀਯੋਗਤਾ ਦੇ ਦੁਰਾਨ ਮੇਰੀਆਂ ਲਿਖੀਆਂ ਹੋਈਆਂ ਕਵਿਤਾਵਾਂ ਦੀ ਪ੍ਰਸੰਸਾ ਕੀਤੀ ਜਾਂਦੀ ਜਿਸ ਕਰਕੇ ਮੈਨੂੰ ਵੀ ਬਹੁਤ ਚੰਗਾ ਮਹਿਸੂਸ ਹੁੰਦਾ ਸੀ !
 
ਪਲਕ ਕੁੰਦਰਾ ਨੇ ਦੱਸਿਆ ਕੇ ਮੈਂ 2012 ਦੇ ਵਿੱਚ ਦਿੱਲੀ ਗਈ ਸੀ ਤੇ ਉਸ ਦੁਰਾਨ ਮੈਂ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਵਿੱਚ ਸੀ ਕੇ ਮੈਂ ਉਸ ਦੁਰਾਂਨ ਟੀਵੀ ਚੈੱਨਲ ਤੇ ਸੋਸ਼ਲ ਮੀਡਿਆ ਦੇ ਇੱਕ ਬਹੁਤ ਵੱਡੀ ਦੁਰਘਟਨਾਂ ਵੇਖੀ ਸੀ ਜਿਸ ਵਿੱਚ ਇਕ ਲੜਕੀ ਨਿਰਭਿਆ ਦਾ ਗੈਂਗ ਰੇਪ ਹੋਇਆ ਸੀ ਜਿਸ ਨੇ ਮੈਨੂੰ ਆਪਣੀ ਜਿੰਦਗੀ ਦੇ ਵਿੱਚ ਝਿਝੋੜ ਕੇ ਰੱਖ ਦਿੱਤਾ ਤੇ ਮੇਰਾ ਮੰਨ ਬਹੁਤ ਦੁੱਖੀ ਹੋਇਆ ਕੇ ਇਸ ਤਰਾਂ ਦੀ ਘਟਨਾਂ ਪ੍ਰਮਾਤਮਾ ਕਿਸੇ ਦੇ ਵੀ ਨਾਲ ਨਾ ਕਰੇ ਪਹਿਲਾ ਤਾ ਉਹਨਾਂ ਦਰਿੰਦਿਆਂ ਨੇ ਉਸ ਮਾਸੂਮ ਦੇ ਨਾਲ ਗੈਂਗਰੇਪ ਕੀਤਾ ਤੇ ਬਹੁਤ ਹੀ ਬੇਹ-ਰਿਹਮੀ ਦੇ ਨਾਲ ਬਾਅਦ ਵਿੱਚ ਕਤਲ ਕਰ ਦਿੱਤਾ ਜੋ ਮੇਰੇ ਲਈ ਇਹ ਸਭ ਕੁਝ ਭੁੱਲਣਾ ਬਹੁਤ ਮੁਸ਼ਕਿਲ ਸੀ ! ਮੈਂ ਇਸ ਘਟਨਾ ਦੇ ਦੁਰਾਨ ਜੋ ਕੁਝ ਵੀ ਹੋਇਆ ਸੀ ਉਸ ਨੂੰ ਲਿਖਣਾ ਸ਼ੁਰੂ ਕਰ ਦਿੱਤਾ ਤੇ ਪਤਾ ਹੀ ਨਹੀਂ ਚੱਲਿਆ ਕੇ ਮੇਰੇ ਇਸ ਲਿਖੇ ਨੇ ਕਿਸ ਤਰਾਂ ਇੱਕ ਕਿਤਾਬ ਦਾ ਰੂਪ ਲੈ ਲਿਆ !

 
ਪਲਕ ਨੇ ਕਿਹਾ ਕੇ ਇਸ ਕਿਤਾਬ ਦਾ ਨਾਂ ਬਲੀਡਿੰਗ ਕੁਵੀਨ ਦੇ ਨਾਂ ਨਾਲ ਰੱਖਿਆ ਗਿਆ ਹੈ ! ਇਸ ਕਿਤਾਬ ਦੇ 155 ਪੰਨੇ ਤੇ 26 ਚੈਪਟਰ ਹਨ ਇਹ ਕਿਤਾਬ ਨਿਰਭੇਅ ਕਾਂਡ ਨੂੰ ਸਮਰਪਿਤ ਹੈ ਭਾਵੇ ਇਸ ਕਿਤਾਬ ਦੇ ਵਿੱਚ ਮੈਂ ਜੋ ਵੀ ਕਿਰਦਾਰ ਲਿਖਿਆ ਹੈ ਉਸ ਦਾ ਨਾਂ ਕੁਝ ਹੋਰ ਹੈ ਪਰ ਇਸ ਕਿਤਾਬ ਦੀ ਸਾਰੀ ਕਹਾਣੀ ਦਿੱਲੀ ਦੇ ਨਿਰਭੈਅ ਕਾਂਡ ਦੇ ਹੀ ਅਰਧ ਗਿਰਦ ਘੁੰਮਦੀ ਹੈ ! ਮੈਂ ਕਈ ਵਾਰ ਨਿਰਭੈਅ ਦੇ ਪਰਿਵਾਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਪਰਿਵਾਰ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਮੇਰੀ ਇਹ ਕਿਤਾਬ 2017 ਦੇ ਵਿੱਚ ਰਿਲੀਜ ਹੋਈ ਸੀ ਤੇ ਲੋਕਾ ਨੇ ਕਾਫ਼ੀ ਪਸੰਦ ਕੀਤੀ ਜਿਸ ਕਰਕੇ ਬਹੁਤ ਸਾਰੀਆਂ ਵੱਖ ਵੱਖ ਸੰਸਥਾਵਾਂ ਵੱਲੋਂ ਮੇਰੀ ਇਸ ਕਾਰ-ਗੁਜਾਰੀ ਨੂੰ ਪਸੰਦ ਕੀਤਾ ਗਿਆ ਤੇ ਹਰ ਜਗ੍ਹਾ ਇਹ ਸੁਨਣ ਤੇ ਵੇਖਣ ਨੂੰ ਮਿਲਿਆ ਕੇ ਇਸ ਤਰਾਂ ਦੇ ਵਿਸ਼ੇ ਤੇ ਲਿਖਣਾ ਆਪਣੇ ਆਪ ਦੇ ਵਿਚ ਬਹੁਤ ਵੱਡੀ ਗੱਲ ਹੈ ਰਚਨਾਵਾਂ, ਨਾਟਕ ,ਕਵਿਤਾਵਾਂ ਤੇ ਹੋਰ ਵੀ ਬਹੁਤ ਸਾਰੇ ਵਿਸ਼ਿਆਂ ਤੇ ਕਿਤਾਬ ਲਿਖੀਆਂ ਜਾਂਦੀਆਂ ਹਨ ਤੇ ਪੜ੍ਹੀਆਂ ਵੀ ਜਾਂਦੀਆਂ ਹਨ ਪਰ ਇਸ ਵਿਸ਼ੇ ਤੇ ਇੱਕ ਰੀਅਲ ਏਨੀ ਵੱਡੀ ਦੁਰਘਟਨਾ ਦੇ ਲਿਖਣਾ ਬਹੁਤ ਕਠਿਨ ਹੀ ਨਹੀਂ ਸਗੋਂ ਬਹੁਤ ਮੁਸ਼ਕਿਲ ਵੀ ਹੈ ! ਪਲਕ ਨੇ ਦੱਸਿਆ ਕੇ ਪੰਜਾਬ ਦੇ ਵਿਚ ਇਸ ਰੇਪ ਦੇ ਵਿਸ਼ੇ ਤੇ ਅਜੇ ਤੀਕ ਕਿਸੇ ਵੀ ਲਿਖਾਰੀ ਨੇ ਨਹੀਂ ਲਿਖਿਆ ਹੈ ਜੇ ਲਿਖਿਆ ਹੈ ਤੇ ਬਸ ਅੰਮ੍ਰਿਤਾ ਪ੍ਰੀਤਮ ਜੀ ਨੇ ! ਪਲਕ ਨੇ ਦੱਸਿਆ ਕੇ ਇਸ ਕਿਤਾਬ ਨੂੰ ਲਿਖਣ ਦੇ ਲਈ ਮੇਰੇ ਪਰਿਵਾਰ ਦਾ ਬਹੁਤ ਵੱਡਾ ਹੱਥ ਹੈ ਇੱਕ ਪਰਿਵਾਰਿਕ ਔਰਤ ਵਾਸਤੇ ਇਹ ਸਭ ਕੁਝ ਲਿਖਣਾ ਤੇ ਕਰਨਾ ਬਹੁਤ ਮੁਸ਼ਕਿਲ ਹੈ ਮੇਰਾ ਇਸ ਕਿਤਾਬ ਨੂੰ ਲਿਖਣ ਦਾ ਮਕਸਦ ਸੀ ਕੇ ਅੱਜ ਕੱਲ ਜੋ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਹੈ ਉਹ ਬਹੁਤ ਨਿੰਦਣਯੋਗ ਹੈ ਇੱਕ ਤਾ ਅਸੀਂ ਸੁਣਦੇ ਸੀ ਕੇ ਲੜਕੀਆਂ ਉੱਤੇ ਅੱਤਿਆਚਾਰ ਜਿੰਨਾ ਵਿੱਚ ਭਰੂਣ ਹੱਤਿਆ, ਦਾਜ ਦੀ ਮੰਗ, ਜਾ ਕਿਸੇ ਹੋਰ ਕਾਰਨਾਂ ਦੇ ਕਰਕੇ ਲੜਕੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਜਾ ਲੜਕੀਆਂ ਖੁਦ੍ਹ ਹੀ ਆਪਣੇ ਆਪ ਨੂੰ ਖਤਮ ਕਰ ਲੈਂਦੀਆਂ ਸਨ ਪਰ ਇਹ ਰੇਪ , ਬਲਾਤਕਾਰ ਇਹਨਾਂ ਸਭ ਤੋਂ ਖਤਰਨਾਕ ਹੈ ! ਸਾਡਾ ਸਮਾਜ ਕਿਉਂ ਨਹੀਂ ਸਮਝਦਾ ਕੇ ਇਸ ਘਿਨਾਉਣੀ ਹਰਕਤ ਦੇ ਲਈ ਜਿਥੇ ਉਹ ਬਲਾਤਕਾਰੀ ਦੋਸ਼ੀ ਹਨ ਉਹਨਾਂ ਨੂੰ ਤਾ ਸਜਾ ਏ ਮੌਤ ਹੀ ਹੋਣੀ ਚਾਹੀਦੀ ਹੈ ਇਸ ਤਰਾਂ ਦੀਆਂ ਪਤਾ ਨਹੀਂ ਕਿੰਨੀਆਂ ਛੋਟੀਆਂ ਛੋਟੀਆਂ ਬੱਚੀਆਂ ਰੇਪ ਦਾ ਸ਼ਿਕਾਰ ਹੋ ਰਹੀਆਂ ਹਨ ਤੇ ਆਪਣੀ ਜਿੰਦਗੀ ਨੂੰ ਵੇਖਣ ਤੋਂ ਪਹਿਲਾ ਹੀ ਸਾਡੇ ਤੋਂ ਅੱਲਵਿਦਾ ਹੋ ਰਹੀਆਂ ਹਨ ਤੇ ਦੋਸ਼ੀ ਜੇਲ ਦੀ ਬਜਾਏ ਖੁਲੇਆਮ ਫਿਰ ਰਹੇ ਹਨ ਜਿਸ ਨਾਲ ਉਹਨਾਂ ਦਾ ਹੌਸਲਾ ਹੋਰ ਵੀ ਜਿਆਦਾ ਵੱਧ ਰਿਹਾ ਹੈ ! ਇਸ ਬਾਰੇ ਸਾਡੀ ਸਰਕਾਰ, ਰਾਜਨੀਤਕ, ਪੁਲਿਸ ਤੇ ਪ੍ਰਸ਼ਾਸ਼ਨ ਨੂੰ ਇੱਕ ਤਿੱਖਾ ਰਸਤਾ ਅਪਨਾਉਣ ਦੀ ਲੋੜ ਹੈ ਜਿਸ ਨਾਲ ਇਹੋ ਜਿਹੇ ਦੋਸ਼ੀਆਂ ਨੂੰ ਠੱਲ ਪੈ ਸਕੇ ਤੇ ਸਾਡੀਆਂ ਮਸੂਮ ਬੱਚੀਆਂ ਇਹੋ ਜਿਹੇ ਦਰਿੰਦਿਆਂ ਤੋਂ ਬਚ ਕੇ ਆਪਣੀ ਜਿੰਦਗੀ ਜਿਉ ਸਕਣ ! ਮੇਰੀ ਇਸ ਕਿਤਾਬ ਦਾ ਦਰਦ ਉਹ ਲੋਕ ਜਰੂਰ ਜਾਣਨਗੇ ਜਿੰਨਾ ਨੇ ਮੇਰੀ ਇਹ ਕਿਤਾਬ ਬਲੀਡਿੰਗ ਕੁਵੀਨ ਪੜੀ ਹੋਵੇਗੀ ਜਾ ਉਸ ਨੂੰ ਪੜ੍ਹਨਗੇ, ਕਿਉਂਕਿ ਇਹ ਕਿਤਾਬ ਲਿਖਣ ਦੇ ਸਮੇ ਮੈਂ ਇੱਕ ਔਰਤ ਹੋਣ ਦੇ ਨਾਤੇ ਇਹ ਦਰਦ ਮਹਿਸੂਸ ਕੀਤਾ ਹੈ ਕੇ ਜਿੰਨਾ ਬੱਚੀਆਂ ਦੇ ਨਾਲ ਇਹ ਜ਼ੁਲਮ ਹੋਇਆ ਹੈ ਉਹਨਾਂ ਦੀ ਪੀੜਾ ਨੂੰ ਸਮਝਣਾ ਤੇ ਸਹਿਣਾ ਬਹੁਤ ਮੁਸ਼ਕਿਲ ਹੁੰਦਾ ਹੋਵੇਗਾ ! 
 
ਅੱਜ ਦਾ ਸਮਾਜ ਅਜੇ ਵੀ ਨਹੀਂ ਸੁਧਰਨ ਦਾ ਨਾਂ ਲੈ ਰਿਹਾ ਉਹਨਾਂ ਮਾਸੂਮ ਬੱਚੀਆਂ ਦੇ ਨਾਲ ਦਰਿੰਦਿਗੀ ਦਾ ਖੁੱਲ੍ਹਾ ਨਾਚ ਖੇਡਿਆ ਜਾ ਰਿਹਾ ਹੈ ! ਮੇਰੀ ਇਸ ਕਿਤਾਬ ਦੇ ਵਿੱਚ ਕੁਝ ਕਿਰਦਾਰ ਇਸ ਤਰਾਂ ਦੇ ਹਨ ਜਿੰਨਾ ਨੂੰ ਮੈਂ ਵੱਖ ਵੱਖ ਨਾਵਾਂ ਦੇ ਨਾਲ ਸਬੋਧਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਕਿਤਾਬ ਦੇ ਵਿੱਚ ਇੱਕ ਕਰੈਕਟਰ ਹੈ ਹਰਬੰਸ ਸਿੰਘ ਇੱਕ ਪਿਤਾ ਹੈ ਤੇ ਉਸ ਦੀ ਇੱਕ ਬੇਟੀ ਹੈ ਜਿਸ ਦਾ ਨਾਂ ਦਿਲਜੀਤ ਕੌਰ ਹੈ ਤੇ ਉਸ ਦਾ ਇੱਕ ਭਰਾ ਹੈ ਜਿਸ ਦਾ ਨਾਂ ਕਰਨਵੀਰ ਹੈ !  ਦਿਲਜੀਤ ਕੌਰ ਦਾ ਇੱਕ ਜਿਗਰੀ ਦੋਸਤ ਹੈ ਜਿਸ ਦਾ ਨਾਂ ਰੋਹਿਤ ਹੈ ਇਹੋ 4 ਕਰੈਕਟਰ ਹਨ ਜੋ ਮੇਰੀ ਇਸ ਕਿਤਾਬ ਬਲੀਡਿੰਗ ਕੁਵੀਨ ਦਾ ਮੁੱਖ ਹਿੱਸਾ ਹਨ ਜਿੰਨਾ ਦੇ ਅਧਾਰ ਤੇ ਮੇਰੀ ਕਿਤਾਬ ਦੀ ਅਸਲ ਜੀਵਨ ਦੇ ਅਧਾਰਿਤ ਕਹਾਣੀ ਸ਼ੁਰੂ ਹੁੰਦੀ ਹੈ ! ਇਹਨਾਂ ਦੇ ਕਰੈਕਟਰ ਦੇ ਵਿੱਚ ਇਹ ਹੀ ਦੱਸਿਆ ਗਿਆ ਹੈ ਕੇ ਇੱਕ ਸੁਖੀ ਪਰਿਵਾਰ ਹੈ ਜਿਸ ਪਰਿਵਾਰ ਦੇ ਸਾਰੇ ਮੈਂਬਰ ਇੱਕ ਦੂਜੇ ਦੇ ਨਾਲ ਬਹੁਤ ਪਿਆਰ ਕਰਦੇ ਹਨ ਤੇ ਇੱਕ ਦੂਜੇ ਦੇ ਸਾਹ ਦੇ ਨਾਲ ਸਾਹ ਲੈ ਕੇ ਆਪਣਾ ਦਿਨ ਗੁਜਾਰਦੇ ਹਨ ! ਪਰ ਜਦੋ ਇਸ ਪਰਿਵਾਰ ਤੇ ਆਫ਼ਤ ਆਉਂਦੀ ਹੈ ਤਾ ਉਹ ਸਮਾਂ ਬਹੁਤ ਦਰਦਨਾਕ ਹੈ ਤੇ ਇਸ ਦਰਦਨਾਕ ਦਾਸਤਾਂ ਨੂੰ ਇੱਕ ਚੰਗਾ ਦੋਸਤ ਕਿਸ ਤਰਾਂ ਆਪਣਾ ਕਿਰਦਾਰ ਨਿਭਾਉਂਦਾ ਹੈ ਤੇ ਦੁਬਾਰਾ ਇਸ ਪਰਿਵਾਰ ਵਿੱਚ ਖੁਸ਼ੀਆਂ ਆ ਜਾਂਦੀਆਂ ਹਨ ਇਹ ਸਭ ਕੁਝ ਤੁਹਾਨੂੰ ਮੇਰੀ ਕਿਤਾਬ ਪੜ ਕੇ ਹੀ ਪਤਾ ਚਲੇਗਾ ! 
 
ਮੈਂ ਆਖਿਰ ਵਿੱਚ ਬੱਸ ਇਹ ਕਹਿਣਾ ਹੈ ਕੇ ਇਹਨਾਂ ਮਾਸੂਮ ਬੱਚੀਆਂ ਨੂੰ ਕਿਸ ਤਰਾਂ ਬਚਾਉਣਾ ਹੈ ਇਹ ਹੁਣ ਸਭ ਤੁਹਾਡੇ ਹੱਥ ਵਿੱਚ ਹੈ ਮੇਰੇ ਵਰਗੀਆਂ ਹੋਰ ਵੀ ਔਰਤਾਂ ਸਮਾਜ ਵਿੱਚ ਹਨ ਜੋ ਇਸ ਵਿਸ਼ੇ ਤੇ ਕਿਤਾਬਾ ਲਿਖਣ ਦੀ ਵੀ ਕੋਸ਼ਿਸ਼ ਕਰਨਗੀਆਂ ਪਰ ਮੈਂ ਇਹੋ ਹੀ ਚਾਹੁੰਦੀ ਹਾਂ ਕੇ ਸਾਡੀਆਂ ਕਿਤਾਬਾ ਲਿਖੀਆਂ ਹੀ ਨਾ ਰਹਿ ਜਾਣ ! ਕ੍ਰਿਪਾ ਕਰਕੇ ਉਹਨਾਂ ਛੋਟੀਆਂ ਛੋਟੀਆਂ ਬੱਚੀਆਂ ਨੂੰ ਇਸ ਗੰਦੇ ਸਮਾਜ ਤੋਂ ਜੋ ਦਰਿੰਦਗੀ ਕਰ ਰਹੇ ਹਨ ਉਹਨਾਂ ਤੋਂ ਬਚਾਉ ਤਾ ਜੋ ਸਾਡੀ ਇਹ ਕੋਸ਼ਿਸ਼ ਕੁਝ ਰੰਗ ਲਿਆ ਸਕੇ ਤੇ ਅਸੀਂ ਆਉਣ ਵਾਲੇ ਸਮੇ ਦੇ ਵਿੱਚ ਬਿਨਾਂ ਕਿਸੇ ਡਰ ਤੋਂ ਆਪਣੇ ਬੱਚਿਆਂ ਨੂੰ ਸਮਾਜ ਦੇ ਵਿੱਚ ਵਿਚਰਨ ਦੇ ਲਈ ਵੇਖ ਸਕੀਏ ਧੰਨਵਾਦ !

Leave a Reply