November 15, 2024
Change Din
ਬੀਸੀਆਰ ਨਿਊਜ਼ (ਅਜੈ ਸ਼ਾਸਤਰੀ / ਅਮ੍ਰਿਤਸਰ): ਸ਼ਾਨ ਫਿਲਮਸ ਦੀ ਪੇਸ਼ਕਸ਼, ਇੱਕ ਲਘੂ ਫਿਲਮ “ਚੰਗੇ ਦਿਨ” ਅੱਜ ਯੂ ਟਿਊਬ ਤੇ  ਐਚ,ਬੀ ਰਿਕੋਰਡਸ ਵੱਲੋਂ ਰਿਲੀਜ ਕੀਤੀ ਗਈ ਇਸ ਫਿਲਮ ਦੇ ਨਿਰਦੇਸ਼ਕ ਹਨ ਗੁਰਪ੍ਰੀਤ ਸੰਧੂ ਤੇ ਫਿਲਮ ਦੀ ਕਹਾਣੀ ਸਕਰੀਨ ਪਲੇ ਤੇ ਡਾਲੋਗ ਲਿਖੇ ਨੇ ਗੁਰ ਰੰਧਾਵਾ ਨੇ ! ਇਸ ਚੰਗੇ ਦਿਨ ਫਿਲਮ ਦੀ ਕਹਾਣੀ ਇੱਕ ਐਨ.ਆਰ ਆਈ ਤੇ ਅਧਾਰਿਤ ਹੈ ਜੋ ਆਪਣੇ ਦੇਸ਼ ਭਾਰਤ ਨੂੰ ਛੱਡ ਕੇ ਕੁਝ ਸਮੇ ਦੇ ਲਈ ਬਾਹਰ ਵਿਦੇਸ਼ ਵਿੱਚ ਚਲਾ ਜਾਂਦਾ ਹੈ ! ਆਪਣੇ ਪੰਜਾਬ ਨੂੰ ਜਿਸ ਤਰਾਂ ਹੱਸਦਾ ਖੇਡਦਾ ਤੇ ਪਿੰਡਾਂ ਚ ਲੱਗਦੇ ਮੇਲਿਆਂ ਨੂੰ ਛੱਡ ਕੇ ਵਿਦੇਸ਼ ਚਲਾ ਜਾਂਦਾ ਹੈ ਤਾ ਜਦ ਮੁੜ ਉਹ ਆਪਣੇ ਪੰਜਾਬ ਆਪਣੇ ਪਿੰਡ ਪਰਤ ਕੇ ਆਉਂਦਾ ਹੈ ਤਾ ਉਸ ਨੂੰ ਜੋ ਕੁਝ ਵੇਖਣ ਨੂੰ ਮਿਲਦਾ ਹੈ ਉਸ ਦੀ ਬਰਦਾਸ਼ਿਤ ਤੋਂ ਬਾਹਰ ਹੋ ਜਾਂਦਾ ਹੈ ਉਹ ਕਿ ਵੇਖਦਾ ਹੈ ਉਹ ਤੁਹਾਨੂੰ ਸੋਸ਼ਲ ਮੀਡਿਆ ਤੇ ਜਾ ਕੇ ਯੂ-ਟਿਊਬ ਤੇ ਜਾ ਕੇ ਵੇਖਣਾ ਪਵੇਗਾ ! ਲੱਗਭਗ ਜੇ ਅਸੀਂ ਗੱਲ ਕਰਾਂਗੇ ਇਸ ਫਿਲਮ ਦੀ ਤਾ ਸਾਰੀ ਕਹਾਣੀ ਹੈ ਇੱਕ ਐਨ ਆਰ ਆਈ ਦੀ ਜਿਸ ਦੀ ਮਿਹਨਤ ਦੇ ਸਦਕਾ ਇਸ ਫਿਲਮ ਨੂੰ ਬੇਰੰਗ ਤੋਂ ਰੰਗ ਮਿਲਦਾ ਹੈ ਤੇ ਆਖਿਰ ਦੇ ਵਿੱਚ ਇਹ ਰੰਗ ਸਤਰੰਗੀ ਪੀਘ ਦਾ ਕੰਮ ਕਰਦੀ ਹੈ ਜਿਸ ਨੂੰ ਵੇਖ ਕੇ ਸਾਰੇ ਖੁਸ਼ ਹੋ ਜਾਂਦੇ ਹਨ !
Change Din
 ਪਰ ਇੱਕ ਗੱਲ ਦੱਸਣੀ ਜਰੂਰੀ ਹੈ ਕੇ ਆਦਮੀ ਦੇ ਅੱਗੇ ਕੋਈ ਵੀ ਇਹੋ ਜਿਹੀ ਚੀਜ ਵੱਡੀ ਹੈ ਹੈ ਜਿਸ ਨੂੰ ਉਹ ਛੱਡ ਨਾ ਸਕੇ ਜਿਸ ਨਾਲ ਉਸ ਨੂੰ ਨੁਕਸਾਨ ਹੋਵੇ ਇਹੋ ਸਭ ਕੁਝ ਤੁਹਾਨੂੰ 21 ਮਿੰਟ ਤੇ 45 ਸੈਕਿੰਡ ਵਿੱਚ ਮਿਲ ਜਾਵੇਗਾ ! ਇਸ ਫਿਲਮ ਦਾ ਸੰਗੀਤਕਾਰ ਹਨ ਹਰਿੰਦਰ ਸੋਹਲ ਜੋ ਪਹਿਲਾ ਵੀ ਇੰਡਸਟਰੀ ਦੇ ਵਿੱਚ ਖੂਬ ਨਾਂ ਕਮਾ ਚੁਕੇ ਹਨ ! ਫਿਲਮ ਦਾ ਫਿਲਮਾਂਕਣ ਜੁਗਰਾਜ ਗਿੱਲ ਨੇ ਆਪਣੀ ਪੂਰੀ ਸੂਝ-ਬੂਝ ਦੇ ਨਾਲ ਕੀਤਾ ਹੈ !

“ਚੰਗੇ ਦਿਨ” ਲਘੂ ਫਿਲਮ ਦੇ ਨਿਰਦੇਸ਼ਕ ਗੁਰਪ੍ਰੀਤ ਸਿੰਘ ਸੰਧੂ ਤੇ ਗੁਰ ਰੰਧਾਵਾ ਨੇ ਆਪਣੀ ਇਸ ਫਿਲਮ ਦੇ ਬਾਰੇ ਵਿੱਚ ਦੱਸਦੇ ਹੋਏ ਕਿਹਾ ਕੇ ਪੰਜਾਬ ਜਿਸ ਸਮੇ ਤੋਂ ਗੁਜਰ ਰਿਹਾ ਹੈ ਉਹ ਅਸੀਂ ਭਲੀ ਭਾਂਤੀ ਜਾਣਦੇ ਹਾਂ ਕੇ ਕਿਸ ਤਰਾਂ ਨਸ਼ੇ ਦੀ ਲਿਪਤ ਵਿੱਚ ਪੰਜਾਬ ਦੇ ਨੌਜਵਾਨ ਘਿਰ ਚੁੱਕੇ ਹਨ ਤੇ ਘਰਾਂ ਦੇ ਘਰ ਇਸ ਨਾਲ ਤਬਾਹ ਹੋ ਰਹੇ ਹਨ ! ਪੰਜਾਬ ਵਿੱਚ ਪਤਾ ਨਹੀਂ ਕਿੰਨੀਆਂ ਅਣਗਿਣਤ ਮੌਤਾਂ ਇਸ ਨਸ਼ੇ ਦੇ ਨਾਲ ਹੋ ਗਈਆਂ ਹਨ ਤੇ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਹੀਆਂ !

 ਪੰਜਾਬ ਦੇ ਕਲਾਕਾਰ, ਨਿਰਮਾਤਾ ਤੇ ਨਿਰਦੇਸ਼ਕ ਆਪਣੇ ਆਪਣੇ ਤਰੀਕੇ ਦੇ ਨਾਲ ਇਸ ਨਸ਼ੇ ਦੇ ਵਿਰੁੱਧ ਵਿੱਚ ਕੰਮ ਕਰ ਰਹੇ ਹਨ ਤੇ  ਸਾਰਿਆਂ ਦੀ ਕੋਸ਼ਿਸ਼ ਇਹੋ ਹੈ ਕੇ ਕਿਸੇ ਨਾ ਕਿਸੇ ਤਰਾਂ ਭਾਵੇ ਉਹ ਗੀਤ ਹੋਣ ਜਾ ਫ਼ਿਲਮਾਂ ਤੇ ਜਾ ਕਲਾਕਾਰਾਂ ਵੱਲੋਂ ਨਾਟਕ ਕੀਤੇ ਜਾ ਰਹੇ ਨੇ ਤਾ ਜੋ ਇਸ ਨਸ਼ੇ  ਦੀ ਲਾਹਨਤ ਨੂੰ ਜੜ ਤੋਂ ਖਤਮ ਕੀਤਾ ਜਾਵੇ ! ਨਸ਼ਿਆਂ ਦੇ ਖਿਲਾਫ ਜਿਥੇ ਬਹੁਤ ਸਾਰੀਆਂ ਸੰਸਥਾਵਾਂ ਵੀ ਅੱਗੇ ਆ ਕੇ ਕੰਮ ਕਰ ਰਹੀਆਂ ਹਨ ਉਥੇ ਪੰਜਾਬ ਦੇ ਹਰ ਵਰਗ ਦੇ ਲੋਕ ਇਸ ਨਸ਼ੇ ਨੂੰ ਖਤਮ ਕਰਨ ਦਾ ਵੀ ਜ਼ੋਰ ਪਾ ਰਹੇ ਹਨ ਤਾ ਜੋ ਮਾਵਾਂ ਦੇ ਪੁੱਤ, ਵਿਆਹੀਆਂ ਔਰਤਾਂ ਦੇ ਸਿਰਾਂ ਦੇ ਸਾਈ ਤੇ ਭੈਣਾਂ ਦੇ ਭਰਾ ਹੁਣ ਉਹਨਾਂ ਨੂੰ ਇਕੱਲਿਆਂ ਛੱਡ ਕੇ ਉਹਨਾਂ ਨੂੰ ਦਰਦ ਭਰੀ ਜਿੰਦਗੀ ਨਾ ਦੇ ਕੇ ਜਾਣ ! ਇਸ ਫਿਲਮ ਦੇ ਵਿੱਚ ਬਹੁਤ ਸਾਰੇ ਕੁਝ ਅਜਿਹੇ ਨਵੇਂ ਚਿਹਰੇ ਵੀ ਹਨ ਜਿੰਨਾ ਨੇ ਪੂਰੀ ਮਿਹਨਤ ਤੇ ਲਗਨ ਦੇ ਨਾਲ ਇਸ ਫਿਲਮ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਹੈ ਜਿੰਨਾ ਵਿੱਚ ਗੁਰ ਰੰਧਾਵਾ, ਸਿਮਰ ਸੋਹੀ, ਮਨੂੰ ਗੋਰਾਇਆ, ਗੁਰਲਾਲ ਸੋਹੀ , ਰਾਜਿੰਦਰ ਗਿੱਲ, ਜੇ ਪੀ ਸੋਹੀ ,ਨਿਰੰਜਣ ਗਿੱਲ।ਗੁਰਪਾਲ ਸੋਹੀ,ਮਾਸਟਰ ਗੁਰਦਿਆਲ ਸਿੰਘ, ਮੀਨਾਕਸ਼ੀ ਸ਼ਰਮਾ ਆਦਿ ਹਨ !

Leave a Reply