ਖੁਦਕੁਸ਼ੀ ਸਮੱਸਿਆ ਹੈ ਹੱਲ ਨਹੀਂ ਕਿਸਾਨਾਂ ਨੂੰ ਇਹ ਸੁਨੇਹਾ ਦੇਵੇਗੀ ਫਿਲਮ – ਨਿਰਦੇਸ਼ਕ ਬਿਕਰਮ ਗਿੱਲ

ਬੀਸੀਆਰ ਨਿਊਜ਼ (ਸਵਿੱਰ ਸਿੰਘ/ਅੰਮ੍ਰਿਤਸਰ): ਕੇ ਐਚ ਪੀ ਫ਼ਿਲਮਜ਼ ਵਲੋਂ ਅੱਜ ਆਪਣੀ ਆਉਣ ਵਾਲੀ ਸ਼ਾਰਟ ਪੰਜਾਬੀ ਮੂਵੀ ਡਰ ‘ਕਰਜ਼ ਇੱਕ ਦੈਂਤ’ ਦਾ ਪੋਸਟਰ ਰਲੀਜ਼ ਕੀਤਾ ਗਿਆ… ਇਸ ਮੌਕੇ ਤੇ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਬਿਕਰਮ ਸਿੰਘ ਗਿੱਲ, ਕਲਾਕਾਰ ਪ੍ਰਿਤਪਾਲ ਸਿੰਘ , ਰਜਤ ਰਾਜਪੂਤ , ਪ੍ਰਭ੍ਪ੍ਰੀਤ ਕੌਰ ਐਡੀਟਰ ਆਰ ਪੀ ਸਿੰਘ ਅਤੇ ਫਿਲਮ ਦੇ ਸਹਿ ਨਿਰਮਾਤਾ ਦਲਬੀਰ ਸਿੰਘ ਮੋਜੂਦ ਰਹੇ… 30 ਅਕਤੂਬਰ ਨੂੰ ਕੇ ਐਚ ਪੀ ਫਿਲਮ ਦੇ ਯੂ ਟਿਊਬ ਚੈਨਲ ਤੇ ਦੁਨੀਆਂ ਭਰ ਵਿੱਚ ਰਲੀਜ ਹੋਣ ਜਾ ਰਹੀ ਇਸ ਫਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਨਿਰਮਾਤਾ ਨਿਰਦੇਸ਼ਕ ਬਿਕਰਮ ਗਿੱਲ ਨੇ ਦੱਸਿਆ ਕੇ ਇਹ ਫਿਲਮ ਪੰਜਾਬ ਦੇ ਹਲਾਤਾਂ ਨੂੰ ਦਰਸਾਉਂਦੀ ਹੈ ਤੇ ਪੰਜਾਬ ਵਿਚ ਅੰਨਦਾਤਾ ਕਹੇ ਜਾਣ ਵਾਲੇ ਕਿਸਾਨਾਂ ਵਲੋਂ ਕਰਜ਼ ਦੇ ਚਲਦੇ ਆਏ ਦਿਨ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤੇ ਅਧਾਰਿਤ ਹੈ , ਉਹਨਾਂ ਕਿਹਾ ਕੇ ਫਿਲਮ ਰਾਹੀਂ ਕਿਸਾਨਾ ਨੂੰ ਇਹ ਸੁਨੇਹਾ ਦੇਣ ਦੀ ਕੋਸਿਸ ਕੀਤੀ ਹੈ ਕੇ ਖੁਦਕੁਸ਼ੀ ਇੱਕ ਸਮਸਿਆ ਹੈ ਨਾ ਕੇ ਹੱਲ ….ਉਹਨਾ ਇਹ ਵੀ ਕਿਹਾ ਕੇ ਕੇ ਐਚ ਪੀ ਫਿਲਮ ਦਾ ਮਕਸਦ ਸਿਰਫ ਪੈਸਾ ਕਮਾਉਣ ਨਹੀਂ ਹੈ ਬ੍ਲੀਕੇ ਉਹਨਾ ਕਲਾਕਾਰਾਂ ਨੂੰ ਪਲੇਟਫਾਰਮ ਦੇਣਾ ਹੈ ਜੋ ਅੱਗੇ ਵਧਣਾ ਚਾਹੁੰਦੇ ਹਨ …..

ਫਿਲਮ ਦੀ ਕਹਾਣੀ ਤੇ ਡਾਇਲਾਗ ਉਘੇ ਥਿਏਟਰ ਕਲਾਕਾਰ ਪ੍ਰਿਤਪਾਲ ਸਿੰਘ ਵਲੋਂ ਲਿਖੇ ਗਏ ਹਨ ਅਤੇ ਫਿਲਮ ਵਿਚ ਲਗਭਗ ਸਾਰੇ ਕਲਾਕਾਰ ਥਿਏਟਰ ਤੋਂ ਹੀ ਲਏ ਗਏ ਹਨ ….ਪ੍ਰਿਤਪਾਲ ਸਿੰਘ ਨੇ ਗੱਲਬਾਤ ਦੋਰਾਨ ਦੱਸਿਆ ਕੇ ਫਿਲਮ ਤੇ ਸਾਰੀ ਹੀ ਟੀਮ ਨੇ ਬਹੁਤ ਮੇਹਨਤ ਕੀਤੀ ਹੈ ….ਫਿਲਮ ਵਿਚ ਉਹ ਮੁਖ ਭੂਮਿਕਾ ਨਿਭਾ ਰਹੇ ਹਨ …ਉਹਨਾ ਕੇ ਐਚ ਪੀ ਫ਼ਿਲਮਜ਼ ਅਤੇ ਬਿਕਰਮ ਸਿੰਘ ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਇਸ ਫਿਲਮ ਰਾਹੀਂ ਥਿਏਟਰ ਦੇ ਉਹਨਾ ਕਲਾਕਾਰਾਂ ਦੀ ਐਂਟਰੀ ਹੋ ਰਹੀ ਹੈ ਜੋ ਕਲਾ ਵਿੱਚ ਮੁਹਾਰਤ ਹਾਸਿਲ ਕਰ ਚੁੱਕੇ ਹਨ ਪਰ ਉਹਨਾਂ ਕੋਲ ਕੋਈ ਪਲੇਟਫਾਰਮ ਨਹੀਂ ਸੀ ….

ਫਿਲਮ ਵਿੱਚ ਹਰਜੀਤ ਕੌਰ , ਸੁਮਨਦੀਪ ਕੌਰ , ਪੁਸ਼ਪਕ ਅਤੇ ਪਰਮਜੀਤ ਪਾਲ ਸਿੰਘ ਨੇ ਭੂਮਿਕਾ ਨਿਭਾਈ ਹੈ …. ਫਿਲਮ ਨੂੰ ਡੀ ਓ ਪੀ ਹਰਮੀਤ ਕੋਹਰੀ ਨੇ ਬਖੂਬੀ ਫਿਲਮਾਇਆ ਹੈ ਜਦਕਿ ਫਿਲਮ ਦੀ ਐਡਟਿੰਗ ਨਾਮਵਰ ਐਡੀਟਰ ਆਰ ਪੀ ਸਿੰਘ ਨੇ ਕੀਤੀ ਹੈ …..