ਬੇਟੀ ਸੋਨਾਕਸ਼ੀ ਲਈ ਸ਼ਤਰੂਘਨ ਦਾ ਭਾਵੁਕ ਸੁਨੇਹਾ

ਬੀਸੀਆਰ ਨਿਊਜ਼ (ਅਜੈ ਸ਼ਾਸਤਰੀ / ਨਵੀਂ ਦਿੱਲੀ): ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨ੍ਹਾ ਨੇ 2 ਜੂਨ ਨੂੰ ਆਪਣਾ 32ਵਾਂ ਜਨਮ ਦਿਨ ਮਨਾਇਆ। ਇਹ ਪਹਿਲਾ ਜਨਮ ਦਿਨ ਸੀ ਜਦੋਂ ਸੋਨਾਕਸ਼ੀ ਦੇ ਪਾਪਾ ਸ਼ਤਰੂਘਨ ਸਿਨ੍ਹਾ ਉਸ ਨਾਲ ਨਹੀਂ ਸਨ। ਇਸ ਦੌਰਾਨ ਸ਼ਤਰੂਘਨ ਨੇ ਕਈ ਟਵੀਟ ਕਰਦਿਆਂ ਇਸ ਗੱਲ ਲਈ ਅਫਸੋਸ ਵੀ ਜਤਾਇਆ ਤੇ ਜਜ਼ਬਾਤੀ ਤਰੀਕੇ ਨਾਲ ਬੇਟੀ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ।

shatrugan-580x395

ਸਿਨ੍ਹਾ ਨੇ ਟਵੀਟ ਕਰਦਿਆਂ ਬੇਟੀ ਸੋਨਾਕਸ਼ੀ ਲਈ ਪਿਆਰ ਜਤਾਉਂਦਿਆਂ ਲਿਖਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਕਿ ਮੈਂ ਉਸ ਨੂੰ ਜਨਮ ਦਿਨ ਦੀ ਮੁਬਾਰਕਬਾਦ ਦੇਣ ਲਈ ਕੋਲ ਨਹੀਂ ਹਾਂ। ਇੱਕ ਹੋਰ ਟਵੀਟ ‘ਚ ਉਨ੍ਹਾਂ ਲਿਖਿਆ ਕਿ ਭਾਵੇਂ ਅਸੀਂ ਇਸ ਸਮੇਂ ਇੱਕ ਦੂਜੇ ਤੋਂ ਦੂਰ ਹਾਂ ਪਰ ਆਪਸੀ ਪਿਆਰ ਕਾਰਨ ਹਮੇਸ਼ਾ ਇੱਕ-ਦੂਜੇ ਨਾਲ ਬੰਨ੍ਹੇ ਹੋਏ ਹਾਂ। ਉਨ੍ਹਾਂ ਸੋਨਾਕਸ਼ੀ ਨੂੰ ਬੇਹਤਰ ਭਵਿੱਖ ਤੇ ਸਿਹਤਯਾਬ ਹੋਣ ਦੀ ਆਸੀਸ ਦਿੱਤੀ।
ਜ਼ਿਕਰਯੋਗ ਹੈ ਕਿ ਸ਼ਤਰੂਘਨ ਸਿਨ੍ਹਾ ਦੀ ਧੀ ਸੋਨਾਕਸ਼ੀ ਸਿਨ੍ਹਾ ਨੇ 2010 ‘ਚ ‘ਦਬੰਗ’ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਲਈ ਸੋਨਾਕਸ਼ੀ ਨੂੰ ਬੈਸਟ ਡੈਬਿਊ ਐਕਟ੍ਰੈਸ ਦਾ ਫਿਲਮ ਫੇਅਰ ਐਵਾਰਡ ਵੀ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸੋਨਾਕਸ਼ੀ ਨੇ ਇੱਕ ਤੋਂ ਬਾਅਦ ਇਕ ਫਿਲਮਾਂ ਕੀਤੀਆਂ।