ਸ਼ਨ-ਸ਼ਾਈਨ ਸੰਸਥਾ ਨੇ ਦੀਵਾਲੀ ਦੇ ਮੌਕੇ ਤੇ ਦ੍ਰਿਸ਼ਟੀ ਫਾਊਂਡੇਸ਼ਨ ਬਲਾਇੰਡਸ ਦੇ ਬੱਚਿਆਂ ਨੂੰ ਕੰਬਲ ਤੇ ਗੀਜ਼ਰ ਕੀਤੇ ਭੇਟ

ਬੀਸੀਆਰ ਨਿਊਜ਼ (ਅਜੈ ਸ਼ਾਸਤਰੀ / ਅਮ੍ਰਿਤਸਰ): ਦੀਵਾਲੀ ਦਾ ਪਾਵਨ ਤਿਉਹਾਰ ਸਾਰੇ ਸੰਸਾਰ ਭਰ ਦੇ ਵਿਚ ਪਟਾਕੇ ਚਲਾ ਕੇ ਅਤੇ ਮਿਠਾਈਆਂ ਵੰਡ ਕੇ ਮਨਾਇਆ ਜਾ ਰਿਹਾ ਹੈ  ਉਥੇ ਕੁਝ ਸਮਾਜ ਦੇ ਵਿੱਚ ਅਜੇ ਵੀ ਸੰਸਥਾਵਾ ਮਜੂਦ ਹਨ ਜੋ ਇਸ ਤਰਾਂ ਦੇ ਨਾਲ ਦੀਵਾਲੀ ਮਨਾਉਣ ਨੂੰ ਫਜੂਲ ਖਰਚ ਸਮਝਦੀਆਂ ਹਨ ਤੇ ਉਹਨਾਂ ਸਮਾਜ ਸੰਸਥਾਵਾਂ ਦੇ ਵਿੱਚੋ ਇੱਕ ਸੰਸਥਾ ਹੈ ਜਿਸ ਦਾ ਨਾਂ ਸ਼ਨ-ਸ਼ਾਈਨ ਹੈ ਜੋ ਗਰੀਬਾਂ ਦੀ ਸੇਵਾ ਕਰਨਾ ਆਪਣਾ ਫਰਜ਼ ਸਮਝਦੀ ਹੈ ! ਦੀਵਾਲੀ ਦੇ ਮੌਕੇ ਤੇ ਇਸ ਸੰਸਥਾਵਾ ਵੱਲੋਂ ਦ੍ਰਿਸ਼ਟੀ ਫਾਊਂਡੇਸ਼ਨ ਬਲਾਇੰਡਸ ਦੇ ਉਹਨਾਂ ਲੋਕਾਂ ਦੇ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀ ਗਈਆਂ ਜਿੰਨਾ ਨੂੰ ਇਹ ਵੀ ਨਹੀਂ ਪਤਾ ਹੈ ਕੇ ਤਿਉਹਾਰ ਕਦੋ ਆਉਂਦੇ ਹਨ ਤੇ ਕਦੋ ਚਲੇ ਜਾਂਦੇ ਹਨ ਇਹਨਾਂ ਵਿੱਚ ਬਹੁਤ ਸਾਰੇ ਬੱਚੇ,ਜਵਾਨ ਤੇ ਬਜ਼ੁਰਗ ਇਸ ਤਰਾਂ ਦੇ ਸਨ ਜਿੰਨਾ ਵਿੱਚੋ ਨਾ ਤਾ ਕੋਈ ਸੁਣ ਸਕਦਾ ਤੇ ਨਾ ਕੋਈ ਬੋਲ ਸਕਦਾ ਤੇ ਨਾ ਕੋਈ ਵੇਖ ਸਕਦਾ ਹੈ ਤੇ ਨਾ ਕੋਈ ਚੱਲ ਫਿਰ ਸਕਦਾ !

ਸ਼ਨ-ਸ਼ਾਈਨ ਦੇ ਮੁੱਖੀ ਅਰਸ਼ਦੀਪ ਸਿੰਘ ਨੇ ਦੱਸਿਆ ਕੇ ਅਸੀਂ ਪਹਿਲਾ ਤੋਂ ਹੀ ਪ੍ਰਣ ਕੀਤਾ ਕੇ ਇਸ ਵਾਰ ਦੀ ਦੀਵਾਲੀ ਅਸੀਂ ਉਹਨਾਂ ਬੱਚਿਆਂ ਦੇ ਨਾਲ ਮਨਾਵਾਂਗੇ ਜਿੰਨਾ ਦਾ ਉਸ ਪਰਮਾਤਮਾ ਤੋਂ ਇਲਾਵਾ ਕੋਈ ਨਹੀਂ ਹੈ ਇਸ ਲਈ ਅਸੀਂ ਇਸ ਵਾਰ ਦੀ ਦੀਵਾਲੀ ਦ੍ਰਿਸ਼ਟੀ ਫਾਊਂਡੇਸ਼ਨ ਬਲਾਇੰਡਸ ਦੇ ਵਿੱਚ ਆ ਕੇ ਮਨਾ ਰਹੇ ਹਾ ! ਅੱਜ ਸਾਨੂੰ ਬਹੁਤ ਖੁਸ਼ੀ ਤੇ ਮਾਨ ਮਹਿਸੂਸ ਹੋ ਰਿਹਾ ਹੈ ਕੇ ਇਹਨਾਂ ਸਾਰਿਆਂ ਦੇ ਵਲੋਂ ਸਾਨੂੰ ਇਹਨਾਂ ਪਿਆਰ ਦਿੱਤਾ ਗਿਆ ਹੈ ਅਸੀਂ ਆਪਣੇ ਸ਼ਬਦਾਂ ਦੇ ਵਿਚ ਬਿਆਨ ਨਹੀਂ ਕਰ ਸਕਦੇ ! ਅਸੀਂ ਇਹਨਾਂ ਦੇ ਲਈ ਤਾ ਕੁਝ ਕਰ ਨਹੀਂ ਸਕਦੇ ਪਰ ਇੱਕ ਛੋਟੀ ਜਿਹੀ ਕੋਸ਼ਿਸ਼ ਕਰ ਰਹੇ ਹਾ ਅਸੀਂ ਸ਼ਨ-ਸ਼ਾਈਨ ਦੇ ਸਾਰੇ ਪਰਿਵਾਰ ਵੱਲੋਂ ਦਿੱਤੇ ਗਏ ਯੋਗਦਾਨ ਨਾਲ ਇਹਨਾਂ ਨੂੰ ਕੰਬਲ, ਗਰਮ ਪਾਣੀ ਦੇ ਲਈ ਗੀਜ਼ਰ ਤੇ ਇਹਨਾਂ ਦੇ ਨਾਲ ਮਿਠਾਈਆਂ ਵੰਡ ਕੇ ਤੇ ਖਾ ਕੇ ਦੀਵਾਲੀ ਮਨਾ ਰਹੇ ਹਾ !

ਸ਼ਨ-ਸ਼ਾਈਨ ਸੁਸਾਇਟੀ ਦੀ ਲੀਗਲ ਸਲਾਹਕਾਰ ਤੇ ਸਮਾਜ ਸੇਵਿਕਾ ਮੰਜੂ ਗੁੱਪਤਾ ਨੇ ਕਿਹਾ ਕੇ ਮੈਂ ਇਹਨਾਂ ਦੇ ਨਾਲ ਕਾਫੀ ਦੇਰ ਤੋਂ ਇਸ ਸੰਸਥਾ ਦੇ ਵਿੱਚ  ਕੰਮ ਕਰ ਰਹੀ ਹਾ ਮੈਨੂੰ ਸਭ ਤੋਂ ਗੱਲ ਇਹ ਚੰਗੀ ਲੱਗਦੀ ਹੈ ਕੇ ਇਸ ਸ਼ਨ-ਸ਼ਾਈਨ ਪਰਿਵਾਰ ਦੇ ਵਿਚ ਜਿੰਨੇ ਵੀ ਮੈਂਬਰ ਹਨ ਉਹ ਕਾਲਜ ਤੇ ਯੂਨੀਵਰਸਿਟੀ ਦੇ ਵਿਦਿਆਰਥੀ ਹਨ ਜਿੰਨਾ ਦੇ ਮੰਨ ਦੇ ਵਿੱਚ ਉਹਨਾਂ ਦੇ ਪ੍ਰਤੀ ਪੂਰੀ ਭਾਵਨਾ ਹੈ ਜਿੰਨਾ ਨੂੰ ਇਹ ਨਹੀਂ ਪਤਾ ਕੇ ਉਹਨਾਂ ਦੇ ਮਾਂ-ਬਾਪ ਕਿੱਥੇ ਹਨ ਤੇ ਰਿਸ਼ਤੇਦਾਰ ਕਿੱਥੇ ਹਨ ! ਅੱਜ ਮੈਨੂੰ ਇੱਥੇ ਆ ਕੇ ਇੰਝ ਮਹਿਸੂਸ ਹੋ ਰਿਹਾ ਹੈ ਜਿਸ ਤਰਾਂ ਅਸੀਂ ਇਹਨਾਂ ਦੇ ਮਾਂ-ਬਾਪ ਤੇ ਰਿਸ਼ਤੇਦਾਰ ਹੋਈਏ ! ਦੀਵਾਲੀ ਦੇ ਮੌਕੇ ਤੇ ਜਿਥੇ ਇਹ ਸਾਰੇ ਬੱਚੇ ਲੋਕਾ ਦੀ ਸੇਵਾ ਕਰਨ ਦੇ ਵਿੱਚ ਲੱਗੇ ਹੋਏ ਹਨ ਤਾਂ ਸਾਡਾ ਵੀ ਕੋਈ ਫਰਜ ਬਣਦਾ ਹੈ ਕਿ ਇਹਨਾਂ ਦੇ ਲਈ ਅਸੀਂ ਵੀ ਕੁਝ ਕਰੀਏ !ਇਸ ਲਈ ਅੱਜ ਸਾਡੇ ਕੁਝ ਅੰਮ੍ਰਿਤਸਰ ਦੇ ਸੀਨੀਅਰ ਪੱਤਰਕਾਰ ਹਨ ਜਿੰਨਾ ਨੂੰ ਅਸੀਂ ਇਸ ਸਨਮਾਨ ਪ੍ਰੋਗਰਾਮ ਦੇ ਵਿਚ ਮੁੱਖ ਮਹਿਮਾਨ ਦੇ ਵਜੋਂ  ਬੁਲਾਇਆ ਹੈ ਜਿੰਨਾ ਵਿੱਚ ਮੀਡਿਆ ਤੋਂ ਫਿਲਮ ਪੱਤਰਕਾਰ ਸਵਿੰਦਰ ਸਿੰਘ ਰੋਜ਼ਾਨਾ ਹਿੰਦੀ ਅਖਬਾਰ ਦੇ ਪੱਤਰਕਾਰ ਰਜੇਸ਼ ਕੁਮਾਰ ਸਾਡੀ ਇਸ ਬੇਨਤੀ ਨੂੰ ਮੰਨਦੇ ਹੋਏ ਇਹਨਾਂ ਨੇ  ਸਿਰਕਤ ਕੀਤੀ ਹੈ ਜਿਸ ਲਈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾ  !  ਅੱਜ ਦ੍ਰਿਸ਼ਟੀ ਏਕ ਅਹਿਸਾਸ ਸੰਸਥਾ ਵੱਲੋਂ ਜਿਸ ਦੀ ਮੈਂ ਸੰਸਥਾਪਿਕਾ ਵੀ ਹਾ ਇਹਨਾਂ ਸਾਰਿਆਂ ਬੱਚਿਆਂ ਨੂੰ ਅਸੀਂ ਇਹਂਨਾ ਦੀ ਹੌਸਲਾ ਅਫ਼ਜਾਹੀ ਦੇ ਲਈ ਅੱਜ ਆਏ ਹੋਏ ਮੁੱਖ ਮਹਿਮਾਨਾਂ ਨੇ  ਇਹਨਾਂ ਨੂੰ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਹੈ !