ਪੰਜਾਬੀ ਫਿਲਮ ਯਾਰਾਂ ਦੇ ਯਾਰ ਨੇ ਉਪਨਿੰਗ ਦੇ ਦੁਰਾਨ 52 ਲੱਖ ਦਾ ਕੀਤਾ ਬਿਜ਼ਨਿਸ ਸਾਰੇ ਕਲਾਕਾਰਾਂ ਨੇ ਦਰਸ਼ਕਾਂ ਦਾ ਕੀਤਾ ਧੰਨਵਾਦ 

ਬੀਸੀਆਰ ਨਿਊਜ਼ (ਅਜੈ ਸ਼ਾਸਤਰੀ / ਅਮ੍ਰਿਤਸਰ): ਪੰਜਾਬੀ ਫਿਲਮ ਯਾਰਾਂ  ਯਾਰ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ ਇਸ ਦੇ ਲਈ ਫਿਲਮ ਦੀ ਸਟਾਰ ਕਾਸਟ ਉਹਨਾਂ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਹਰ ਉਸ ਜਗ੍ਹਾ ਤੇ ਸ਼ਹਿਰ ਵਿੱਚ ਜਾਵੇਗੀ ਜਿੰਨਾ ਨੇ ਇਸ ਫਿਲਮ ਨੂੰ ਸਫਲ ਕਰਨ ਦੇ ਵਿੱਚ ਸਾਥ ਦਿੱਤਾ ਹੈ ਤਰਾਂ ਕਿਹਾ ਜਾਂਦਾ ਹੈ ਕੇ ਹਰ ਕਿਸੇ ਦੀ ਸਫਲਤਾ ਦੇ ਪਿਛੇ ਕਿਸੇ ਨਾ ਕਿਸੇ ਦਾ ਹੱਥ ਜਰੂਰ ਹੁੰਦਾ ਹੈ ਇਸ ਹੀ ਤਰਾਂ ਫਿਲਮ ਯਾਰਾਂ ਦੇ ਯਾਰ ਦੀ ਅਪਾਰ ਸਫਲਤਾ ਦੇ ਪਿਛੇ ਉਹਨਾਂ ਦਰਸ਼ਕਾਂ ਦਾ ਹੱਥ ਹੈ ! ਫਿਲਮ ਨੂੰ ਵੇਖਣ ਦੇ ਲਈ ਅੱਜ ਖ਼ਾਸਕਰ ਪੰਜਾਬ ਦੀ ਗੱਲ ਕਰੀਏ ਤਾਂ ਸਾਰੇ ਹੀ ਸਿਨੇਮਾ ਘਰਾਂ ਦੇ ਵਿੱਚ ਬਹੁਤ ਭਰਵਾ ਹੁੰਗਾਰਾ ਮਿਲਿਆ ਹੈ ਦਰਸ਼ਕਾਂ ਨੇ ਆਪਣੇ ਪਰਿਵਾਰਾਂ ਦੇ ਸਮੇਤ ਫਿਲਮ ਵੇਖਣ ਲਈ ਪੁਜੇ ਜਿਸ ਨਾਲ ਅੱਜ ਫਿਲਮ ਦੇ ਅੰਕੜਿਆਂ ਦੀ ਗੱਲ ਕਰੀਏ ਅੱਜ ਪਹਿਲੇ ਦਿਨ ਦੀ ਉਪਨਿੰਗ ਦੇ ਵਿੱਚ ਫਿਲਮ ਯਾਰਾਂ ਦੇ ਯਾਰ ਨੇ ਤਕਰੀਬਨ 52 ਲੱਖ ਦਾ ਬਿਜ਼ਨਿਸ ਕੀਤਾ ਹੈ ਜਿਸ ਤਰਾਂ ਹਰ ਫਿਲਮ ਦੇ ਸਰਵੇਖਣ ਨੂੰ ਮੁੱਖ ਰੱਖਦੇ ਹੋਏ ਪਹਿਲੇ ਦਿਨ ਦਾ ਬਿਜਨਿਸ ਦੱਸਿਆ ਜਾਂਦਾ ਹੈ ! ਤਜਰਬੇਕਾਰ ਸਰਵੇਖਣ ਦੇ ਮਾਹਿਰਾਂ ਫਿਲਮ ਯਾਰਾ ਦੇ ਯਾਰ ਦੇ ਬਿਜ਼ਨਿਸ ਦੀ ਪੁਸ਼ਟੀ ਕੀਤੀ ਹੈ ! ਇਸ ਸਰਵੇਖਣ ਦਾ ਪਤਾ ਲੱਗਣ ਤੋਂ ਬਾਅਦ ਫਿਲਮ ਯਾਰਾ ਦੇ ਯਾਰ ਦੀ ਸਾਰੀ ਟੀਮ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ !

ਫਿਲਮ ਦੀ ਸਾਰੀ ਟੀਮ ਨੇ ਦਰਸ਼ਕਾਂ ਨੂੰ ਅਪੀਲ ਵੀ ਕੀਤੀ ਹੈ ਕੇ ਫਿਲਮ ਨੂੰ ਵੇਖਣ ਦੇ ਲਈ ਆਪਣੇ ਪਰਿਵਾਰ, ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾ ਨੂੰ ਹੋਰ ਵੀ ਉਤਸ਼ਾਹਿਤ ਕਰਨ ਤਾਂ ਜੋ ਫਿਲਮ ਦੇ ਵਿੱਚ ਜਿੰਨਾ ਵੀ ਨਵੇਂ ਕਲਾਕਾਰਾਂ ਨੇ ਕੰਮ ਕੀਤਾ ਹੈ ਉਹਨਾਂ ਦਾ ਹੌਸਲਾ ਹੋਰ ਵੀ ਵਧੇ ਤਾ ਜੋ ਬੇਰੁਜਗਾਰੀ ਦੇ ਕਾਰਨ ਅੱਜ ਕੱਲ ਦੇ ਨੌਜਵਾਨ ਪੀੜੀ ਗਲਤ ਰਾਹ ਤੇ ਚੱਲ ਰਹੀ ਹੈ ਉਸ ਨੂੰ ਇੱਕ ਚੰਗੀ ਸੇਧ ਮਿਲ ਸਕੇ ! ਫਿਲਮ ਦੇ ਨਿਰਮਾਤਾ ਵਿਜੈ ਸਿਕੰਦਰ ਤੇ ਨਿਰਦੇਸ਼ਕ ਅਜੇ ਸਿੰਘ ਨੇ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਨਾਲ ਧੰਨਵਾਦ ਕੀਤਾ ਹੈ ਤੇ ਇਸ ਦੇ ਨਾਲ ਹੀ ਜਿੰਨੇ ਵੀ ਫਿਲਮ ਯਾਰਾ ਦੇ ਯਾਰ ਫਿਲਮ ਦੇ ਵਿੱਚ ਕਲਾਕਾਰਾਂ ਨੇ ਕੰਮ ਕੀਤਾ ਹੈ ਉਹਨਾਂ ਨੇ ਵੀ ਸਿਨੇਮਾ ਘਰਾਂ ਦੇ ਵਿੱਚ ਫਿਲਮ ਵੇਖਣ ਵਾਲਿਆਂ ਦਾ ਵੀ ਧੰਨਵਾਦ ਕੀਤਾ ਹੈ !