ਪੰਜਾਬੀ ਫਿਲਮ ਪਠਾਨਕੋਟ ਜੰਕਸ਼ਨ ਦੀ ਸ਼ੂਟਿੰਗ ਅਪ੍ਰੈਲ ਤੋਂ ਸ਼ੁਰੂ  : ਡਰੈਕਟਰ ਸੁਰਿੰਦਰ ਕਪੂਰ  

ਬੀਸੀਆਰ ਨਿਊਜ਼ (ਅੰਮ੍ਰਿਤਸਰ/ਸਵਿੰਦਰ ਸਿੰਘ): ਕਲਾ ਪ੍ਰੋਡਕਸ਼ਨ ਬੈਨਰ ਹੇਠ ਸ਼ੁਰੂ ਹੋਣ ਜਾਂ ਰਹੀ ਪੰਜਾਬੀ ਫਿਲਮ ਪਠਾਨਕੋਟ ਜੰਕਸ਼ਨ ਦੀ ਅਪ੍ਰੈਲ ਦੇ ਵਿੱਚ ਸ਼ੂਟਿੰਗ ਸ਼ੁਰੂ ਹੋ ਰਹੀ ਹੈ ਫਿਲਮ ਦੀ ਸ਼ੂਟਿੰਗ ਤੋਂ ਪਹਿਲਾ ਅੱਜ ਅੰਮ੍ਰਿਤਸਰ ਸਥਾਨਿਕ ਸਿਟੀ ਸੈਂਟਰ ਦੇ ਇੱਕ ਹੋਟਲ ਦੇ ਵਿੱਚ ਫਿਲਮ ਦਾ ਪਹਿਲਾ ਪੋਸਟਰ ਰਿਲੀਜ ਕੀਤਾ ਗਿਆਇਹ ਪੋਸਟਰ ਅੰਮ੍ਰਿਤਸਰ ਤੋਂ ਵਿਧਾਇਕ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਆਪਣੇ ਕਰ ਕਮਲਾ ਦੇ ਨਾਲ ਰਿਲੀਜ ਕੀਤਾ ! ਵਿਧਾਇਕ ਓ ਪੀ ਸੋਨੀ ਨੇ ਕਿਹਾ ਕੇ ਇਹ ਇੱਕ ਸ਼ਲਾਗਾ ਯੋਗ ਕਦਮ ਹੈ ਕੇ ਸਾਡੇ ਪੰਜਾਬ ਦੇ ਵਿੱਚ ਮੁੰਬਈ ਤੋਂ ਫਿਲਮ ਇੰਡਸਟਰੀ ਦੇ ਲੋਕ ਆ ਕੇ ਇਥੇ ਫ਼ਿਲਮਾਂ ਦੀ ਸ਼ੂਟਿੰਗ ਕਰ ਰਹੇ ਹਨ ! ਉਹਨਾਂ ਨੇ ਕਿਹਾ ਕੇ ਇਸ ਤੋਂ ਸਿੱਧ ਹੁੰਦਾ ਹੈ ਕੇ ਪੰਜਾਬ ਦਾ ਪੰਜਾਬੀ ਕਲਚਰ ਤੋਂ ਬਿਨਾ ਕੋਈ ਵੀ ਫਿਲਮ ਭਾਵੇ ਕਿਸੇ ਵੀ ਭਾਸ਼ਾ ਵਿਚ ਕਿਉਂ ਨਾ ਹੋਵੇ ਸਾਡਾ ਪੰਜਾਬੀ ਕਲਚਰ ਸਿਰ ਚੜ ਬੋਲਦਾ ਹੈ ਇਸੇ ਲਈ ਅੱਜ ਕੱਲ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਫਿਲਮ ਬਣ ਰਹੀਆਂ ਹਨ ਤੇ ਹਿੱਟ ਵੀ ਹੋ ਰਹੀਆਂ ਹਨ !

ਫਿਲਮ ਦੇ ਡਰੈਕਟਰ ਸੁਰਿੰਦਰ ਕਪੂਰ ਨੇ ਦੱਸਿਆ ਕੇ ਮੇਰੀ ਇਹ ਪੰਜਾਬੀ ਫਿਲਮ ਪਹਿਲੀ ਹੈ ਇਸ ਤੋਂ ਪਹਿਲਾ ਮੈਂ ਬਹੁਤ ਸਾਰੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁਕਾ ਹੈ ਜਿੰਨਾ ਵਿੱਚ ਤਾਮਿਲ,ਭੋਜਪੁਰੀ ,ਮਲਿਆਲਮ ਤੇ ਸਾਊਥ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿਚ ਹਨ ! ਇਸ ਫਿਲਮ ਦੇ ਵਿੱਚ ਬਹੁਤ ਸਾਰੇ ਪ੍ਰਸਿੱਧ ਕਲਾਕਾਰ ਕੰਮ ਕਰ ਰਹੇ ਹਨ ਜੋ ਪੰਜਾਬੀ ਤੇ ਹਿੰਦੀ ਫ਼ਿਲਮ ਦੇ ਵਿਚ ਆਪਣੀਆਂ ਅਹਿਮ ਭੂਮਿਕਾ ਨਿਭਾ ਰਹੇ ਹਨ !  ਫਿਲਮ ਪਠਾਨਕੋਟ ਜੰਕਸ਼ਨ ਫਿਲਮ ਦੀ ਕਹਾਣੀ ਪਰਿਵਾਰਿਕ ਲਵ ਸਟੋਰੀ ਤੇ ਦੇਸ਼ ਦੀ ਆਣ ਤੇ ਸ਼ਾਨ ਰੱਖਣ ਵਾਲੀ ਆਰਮੀ ਤੇ ਵੀ ਅਧਾਰਿਤ ਹੈ ਇਸ ਫਿਲਮ ਪੰਜਾਬੀ ਤੇ ਤਾਮਿਲ ਦੋ ਭਾਸ਼ਾਵਾਂ ਦੇ ਵਿੱਚ ਦਰਸ਼ਕਾਂ ਨੂੰ ਵੇਖਣ ਦੇ ਲਈ ਮਿਲੇਗੀ !

ਇਸ ਮੌਕੇ ਤੇ ਕੋਸਲਰ ਵਿਕਾਸ ਸੋਨੀ , ਅਮਨਦੀਪ ਸਿੰਘ ਭਾਟੀਆ , ਸੁਰਿੰਦਰਪਾਲ ਸਿੰਘ ਟਰੈਫਿਕ ਮਾਰਸ਼ਲ, ਸਤਿੰਦਰ ਸਿੰਘ ਵਾਲੀਆ ,ਜਗਦੀਪ ਸਿੰਘ ਬਾਜਵਾ ਗੁਰਦਰਸ਼ਨ ਸਿੰਘ ਵਾਲੀਆ , ਭੁਪਿੰਦਰ ਸਿੰਘ ਵੀ ਮਾਜੂਦ ਸਨ