ਸਾਡੀ ਇਹ ਪੰਜਾਬੀ ਫਿਲਮ ਰਿਸ਼ਤਿਆਂ ਨੂੰ ਜੋੜੇਗੀ : ਨਿਰਦੇਸ਼ਕ ਹਰਿੰਦਰ ਸੋਹਲ

ਬੀ ਸੀ ਆਰ ਨਿਊਜ਼ (ਅੰਮ੍ਰਿਤਸਰ / ਸਵਿੰਦਰ ਸਿੰਘ): ਰਿਸ਼ਤਿਆਂ ਦਾ ਦਾਰਮਦਾਰ ਇਸ ਲਈ ਖਤਮ ਹੁੰਦਾ ਜਾ ਰਿਹਾ ਹੈ ਕਿ ਅਸੀਂ ਲੋਕ ਅੱਜ ਕੱਲ ਆਪਣੇ ਤੋਂ ਵੱਡੇ ਬਜ਼ੁਰਗਾਂ ਦਾ ਸਤਿਕਾਰ ਕਰਨਾ  ਭੁੱਲ ਰਹੇ  ਹਾ ਜਿਸ ਤਰਾਂ ਅਜੇ ਤੋਂ ਪਹਿਲਾ ਅਸੀਂ ਕੁਝ ਸਾਲ ਪਹਿਲਾ ਦੀ ਗੱਲ ਕਰੀਏ ਤਾ ਪਰਿਵਾਰ ਹਮੇਸਾ ਆਪਸ ਵਿੱਚ ਮਿਲਜੁੱਲ ਕੇ ਰਹਿੰਦੇ ਸਨ ਤੇ ਇੱਕ ਦੂਜੇ ਦੇ ਸ਼ਾਹਾ ਦੇ ਨਾਲ ਜਿਉਂਦੇ ਸਨ ! ਜਿਸ ਤਰਾਂ ਅੱਜ ਕੱਲ ਤਕਨੀਕ ਬਾਦਲ ਚੁੱਕੀ ਹੈ ਉਸੇ ਹੀ ਤਰਾਂ ਲੋਕ ਵੀ ਬਾਦਲ ਚੁਕੇ ਹਨ ਪਰ ਅਜੇ ਵੀ ਇਸ ਤਰਾਂ ਦੇ ਕੁਝ ਨਿਰਦੇਸ਼ਕ ਹਨ ਜਿੰਨਾ ਦੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕੇ ਆਪਣੇ ਹੁਨਰ ਦੇ ਮਾਧਿਅਮ ਦੇ ਨਾਲ ਲੋਕ ਦੇ ਵਿੱਚ ਇੱਕ  ਜਾਗਰੂਕ ਦੀ ਲਹਿਰ ਪੇਸ਼ ਕਰ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਤੇ ਇਸ ਤਰਾਂ ਦੀਆਂ ਫ਼ਿਲਮਾਂ ਦਾ ਫਿਲਮਾਂਕਣ ਕਰਦੇ ਹਨ ਜਿਸ ਨਾਲ ਸਮਾਜ ਦੇ ਵਿੱਚ ਇੱਕ ਚੰਗਾ ਸੰਦੇਸ਼ ਜਾ ਸਕੇ !

ਅੰਮ੍ਰਿਤਸਰ ਦੇ ਜੰਮ-ਪਲ ਹਰਿੰਦਰ ਸੋਹਲ ਜਿੱਥੇ ਇੱਕ ਸੁਰੀਲੇ ਗਾਇਕ ਵੀ ਹਨ ਉਸ ਦੇ ਨਾਲ ਨਾਲ ਇੱਕ ਬਹੁਤ ਸੂਝਵਾਨ ਸੰਗੀਤਕਾਰ ਵੀ ਹਨ ਜੋ ਦਰਸ਼ਕਾਂ ਨੂੰ ਆਪਣੀ ਮੀਠੀ ਅਵਾਜ ਤੇ ਸੰਗੀਤ ਸੁਣਾ ਕੇ ਹਮੇਸ਼ਾ ਹਿਲ ਦਿਲ ਜਿੱਤਦੇ ਆਏ ਹਨ ਉਹ ਆਪਣੀ ਲਾਈਫ ਸੰਗੀਤ ਦੇ ਨਾਂ ਹੀ ਕਰ ਚੁਕੇ ਹਨ ਪਰ ਕੁਝ ਸਮਾਜ ਦੀਆਂ ਕੁਰੀਤੀਆਂ ਨੂੰ ਦੇਖਦੇ ਹੋਏ ਉਹਨਾਂ ਨੇ ਮੰਨ ਬਣਾਇਆ ਕੇ ਕੁਝ ਇਸ ਤਰਾਂ ਦਾ ਕਰ ਕੇ ਵਿਖਾਇਆ ਜਾਵੇ ਕੇ ਜੋ ਉਹਨਾਂ ਨੇ ਕੁਰੀਤੀਆਂ ਹੁੰਦੀਆਂ ਵੇਖੀਆਂ ਹਨ ਉਹਨਾਂ ਨੂੰ ਕਿਸੇ ਨਾ ਕਿਸੇ ਤਰਾਂ ਲੋਕਾਂ ਨੂੰ ਉਜਾਗਰ ਕੀਤਾ ਜਾਵੇ ! ਹਰਿੰਦਰ ਸੋਹਲ ਨੇ ਬਤੋਰ ਡਰੈਕਸ਼ਨ  ਦੇ ਵਿੱਚ ਲਿਆਉਣ ਦਾ  ਮੰਨ ਬਣਾ ਲਿਆ ਤੇ ਆਪਣੀ ਨਿਰ੍ਦੇਸ਼ਤਾ ਬਤੋਰ ਨਿਰਦੇਸ਼ਕ ਇੱਕ ਬੂਟਾ ਇੰਝ ਦਾ ਲਾ ਦਿੱਤਾ ਕੇ ਕਿਆਰੀਆਂ ਦੇ ਵਿੱਚ ਫੁੱਲ ਹੀ ਫੁੱਲ ਊਗਾ ਦਿੱਤੇ ਤੇ ਆਪਣੀ ਪੰਜਾਬੀ ਲਘੂ ਫਿਲਮ ਦਾ ਨਾਂ ਵੀ ਕਿਆਰੀਆਂ ਹੀ ਰੱਖ ਦਿੱਤਾ ! ਇਥੇ ਦੱਸਣਾ ਬਹੁਤ ਜਰੂਰੀ ਹੈ ਕੇ ਜੇ ਕਿਆਰੀ ਠੀਕ ਹੈ ਤਾ ਫੁੱਲ ਵੀ ਸੋਹਣੇ ਲੱਗਣਗੇ ਤੇ ਉਹ ਫੁੱਲ ਲੋਕਾਂ ਦੇ ਵਿੱਚ ਇੱਕ ਚੰਗੀ ਖੁਸ਼ਬੂ ਵੀ ਖਿਲਾਰਣਗੇ ! ਨਿਰਦੇਸ਼ਕ ਹਰਿੰਦਰ ਸੋਹਲ ਨੇ ਵੀ ਇਹੋ ਹੀ ਕੋਸ਼ਿਸ਼ ਕੀਤੀ ਹੈ ਆਪਣੀ ਨਵੀ ਲਘੂ ਫਿਲਮ ਕਿਆਰੀਆਂ ਦੇ ਵਿੱਚ !

 

ਲਘੂ ਫਿਲਮ ਕਿਆਰੀਆਂ ਨੂੰ ਅੰਮ੍ਰਿਤਸਰ ਦੇ ਸ਼੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਨਿਊ ਦੇ ਵਿੱਚ ਰਿਲੀਜ ਕੀਤਾ ਗਿਆ ,ਇਸ ਮੌਕੇ ਤੇ ਅੰਮ੍ਰਿਤਸਰ ਦੀਆਂ ਬਹੁਤ ਹੀ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ  ਜਿੰਨਾ ਵਿੱਚ ਪ੍ਰਿੰਸੀਪਲ ਨਿਰਮਲ ਕੌਰ , ਵਾਈਸ ਪ੍ਰਿੰਸੀਪਲ ਗੁਰਮੀਤ ਕੌਰ, ਬੇਹਤਰੀਨ ਅਦਾਕਾਰ ਤੇ ਕਮੇਡੀਅਨ ਸੁਰਿੰਦਰ ਫ਼ਰਿਸ਼ਤਾ ਉਰਫ ਘੁੱਲੇ ਸ਼ਾਹ ,ਅਦਾਕਾਰ ਵਿਜੈ ਸ਼ਰਮਾ , ਸੀਨੀਅਰ ਪੱਤਰਕਾਰ  ਤੇ ਐਕਟਰ ਜਸਵੰਤ ਸਿੰਘ ਜੱਸ ,ਵਿਪਨ ਧਵਨ , ਗੁਰਤੇਜ ਮਾਨ. ਬਲਜਿੰਦਰ ਸਿੰਘ , ਅਨਮੋਲ ਸਿੰਘ, ਕਾਜਲ ਸ਼ਰਮਾ ,ਫਿਲਮ ਦੇ ਐਡੀਟਰ ਲੱਕੀ ਸਿੰਘ , ਹੋਰਾਂ ਨੇ ਪੰਜਾਬੀ ਲਘੂ ਫਿਲਮ ਕਿਆਰੀਆਂ ਨੂੰ ਆਪਣੇ ਕਰ ਕਮਲਾ ਦੇ ਨਾਲ ਰਿਲੀਜ ਕੀਤਾ ! 

ਇਸ ਮੌਕੇ ਤੇ ਨਿਰਦੇਸ਼ਕ ਹਰਿੰਦਰ ਸੋਹਲ ਨੇ ਮੀਡਿਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਸ਼ੋਰਟ ਫਿਲਮ ਯੂ.ਐਨ.ਇੰਟਰਟਮੈਂਟ ਬੈਨਰ ਹੇਠ ਬਣੀ ਫਿਲਮ   ਤਕਰੀਬਨ 13 ਮਿੰਟ 05  ਸੈਕਿੰਡ ਦੀ ਹੈ !

ਇਸ ਫਿਲਮ ਦੇ ਨਿਰਮਾਤਾ ਹਨ ਜਗਦੀਪ ਹੀਰ ਤੇ ਬਲਰਾਜ ਕੌਰ ! ਫਿਲਮ ਦੇ ਸਹਾਇਕ ਨਿਰਦੇਸ਼ਕ ਮਨਪ੍ਰੀਤ ਸੋਹਲ , ਫਿਲਮ ਦਾ ਫਿਲਮਾਂਕਣ ਗੁਰਦੇਵ ਸਿੰਘ ਨੇ ਕੀਤਾ ਹੈ !  ਅਸੀਂ ਇਸ ਫਿਲਮ  ਦੇ ਵਿੱਚ ਕੋਸ਼ਿਸ ਕੀਤੀ ਹੈ ਕੇ ਆਪਣੇ ਬਜ਼ੁਰਗਾਂ ਦਾ ਹਮੇਸ਼ਾ ਸਤਿਕਾਰ ਕਰੀਏ ! ਜਿਸ ਤਰਾਂ ਕਿਹਾ ਜਾਂਦਾ ਹੈ ਕੇ ਮਾਤਾ- ਪਿਤਾ ਪਰਮਾਤਮਾ ਦੇ ਸਮਾਨ ਹੁੰਦੇ ਹਨ ਉਹਨਾਂ ਦੀ ਜੇ ਅਸੀਂ ਭਵਿੱਖ ਦੇ ਵਿੱਚ ਸੇਵਾ ਕਰਾਂਗੇ ਤਾ ਉਸ ਦਾ ਫਲ ਵੀ ਜਰੂਰ ਮਿਲਦਾ ਹੈ ! ਇਸ ਫਿਲਮ ਦੇ ਵਿਚ ਸਾਰੇ ਹੀ ਕਲਾਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਸ ਫਿਲਮ ਦੇ ਵਿਚ ਵਿਖਾਇਆ ਗਿਆ ਹੈ ਕੇ ਆਪਣੇ ਬਜ਼ੁਰਗਾਂ ਨੂੰ ਕਦੇ ਵੀ ਆਪਣੇ ਤੇ ਬੋਝ ਨਾ ਸਮਝੋ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਕੇ ਉਹਨਾਂ ਦੇ ਬੱਚੇ ਆਪਣੇ ਮਾਤਾ ਪਿਤਾ ਨੂੰ ਬਿਰਧ ਆਸ਼ਰਮ  ਛੱਡ ਆਉਂਦੇ ਹਨ ਤੇ ਫੇਰ ਉਹਨਾਂ ਦੀ ਸਾਰ ਨਹੀਂ ਲੈਂਦੇ ! ਕਹਿੰਦੇ ਹਨ ਕੇ ਆਦਮੀਆਂ ਦੇ ਨਾਲੋਂ ਵਫ਼ਾਦਾਰ ਜਾਨਵਰ ਹੁੰਦੇ ਹਨ ਇਸ ਫਿਲਮ ਦੇ ਵਿਚ ਇੱਕ ਡੌਗੀ ਦਾ ਵੀ ਕਿਰਦਾਰ ਹੈ ਭਾਵੇ ਉਹ ਇੱਕ ਜਾਨਵਰ ਹੀ ਹੈ ਪਰ ਉਸਨੇ ਸਾਡੀ ਫਿਲਮ ਦੇ ਵਿੱਚ ਆਪਣੇ ਮਾਲਿਕ ਦੇ ਪ੍ਰਤੀ ਵਫ਼ਾਦਾਰੀ ਵਿਖਾਈ ਹੈ ਮੈਂ ਉਮੀਦ ਕਰਦਾ ਹੈ ਕੇ ਦਰਸ਼ਕ ਜਦੋ ਸਾਡੀ ਇਹ ਫਿਲਮ ਸੋਸ਼ਲ ਮੀਡਿਆ ਤੇ ਵੇਖਣਗੇ ਤਾ ਉਸ ਦੇ ਪ੍ਰਤੀ ਜੋ ਪਿਆਰ ਆਵੇਗਾ ਉਸ ਦਾ ਨਤੀਜਾ ਚੰਗਾ ਹੀ ਨਿਕਲੇਗਾ !  ਇਸ ਤੋਂ ਅਸੀਂ ਇਹ ਵੀ ਕਿਹਾ ਸਕਦੇ ਹੈ ਕੇ ਜੇ ਇੱਕ ਜਾਨਵਰ ਆਪਣੇ ਮਾਲਿਕ ਦੇ ਪ੍ਰਤੀ ਵਫ਼ਾਦਾਰ ਹੋ ਸਕਦਾ ਹੈ ਤਾ ਅਸੀਂ ਤਾ ਇਨਸਾਨ ਹਾ ! ਸਾਡੀ ਇਹ ਛੋਟੀ ਜਿਹੀ ਕੋਸ਼ਿਸ਼ ਪਰਿਵਾਰਾਂ ਨੂੰ ਜੋੜਨ ਦਾ ਕੰਮ ਕਰੇਗੀ ਇਹ ਸਾਡਾ ਵਾਅਦਾ ਹੈ !

ਇਸ ਮੌਕੇ ਤੇ ਆਏ ਹੋਏ ਸਾਰੇ ਮਹਿਮਾਨਾਂ ਨੇ ਇਸ ਫਿਲਮ ਨੂੰ ਬੜੀ ਰੀਝ ਦੇ ਨਾਲ ਵੇਖਿਆ ਤੇ ਕਲਾਕਾਰਾਂ ਨੇ ਵੀ ਇਸ ਫਿਲਮ ਨੂੰ ਵੇਖਣ ਤੋਂ ਬਾਅਦ ਸ਼ਲਾਘਾ ਕਾਰਨ ਤੋਂ ਪਿੱਛੇ ਨਹੀਂ ਹੱਟ ਸਕੇ !  ਫਿਲਮ ਦੇ ਨਿਰਦੇਸ਼ਕ ਹਰਿੰਦਰ ਸੋਹਲ ਨੂੰ ਇਹਨਾਂ ਕਲਾਕਾਰਾਂ ਵੱਲੋਂ ਜਿਥੇ ਵਧਾਈਆਂ ਵੀ ਦਿੱਤੀਆਂ ਗਈਆਂ ਉਥੇ ਫਿਲਮ ਇੰਡਸਟਰੀ ਦੇ ਵਿੱਚ ਬਤੋਰ ਨਿਰਦੇਸ਼ਕ ਆਪਣੇ ਕੈਰੀਅਰ ਨੂੰ ਅੱਗੇ ਵਧਾਉਣ ਦੇ ਲਈ ਆਪਣੀ ਸ਼ੁਭ ਕਾਮਨਾਵਾਂ ਵੀ ਦਿੱਤੀਆਂ !