ਕਿਸੇ ਵੀ ਧਰਮ ਦੇ ਖਿਲਾਫ ਕੋਈ ਫਿਲਮ ਜਾ ਸੀਰੀਅਲ ਨਹੀਂ ਬਣਨਾ ਚਾਹੀਦਾ :  ਕੋਰਡੀਨੇਟਰ ਸੁਖਵੰਤ ਸਿੰਘ ਲੱਕੀ

ਬੀ ਸੀ ਆਰ ਨਿਊਜ਼ || ਅੰਮ੍ਰਿਤਸਰ ( ਸਵਿੰਦਰ ਸਿੰਘ ) ਹਮੇਸ਼ਾ ਹੀ ਫਿਲਮ ਇੰਡਸਟ੍ਰੀ ਦੇ ਨਿਰਮਾਤਾ ਤੇ ਨਿਰਦੇਸ਼ਕ ਆਪਣੀਆਂ ਆਉਣ ਵਾਲੀਆ ਨਵੀਆਂ ਫ਼ਿਲਮਾਂ ਦੇ ਰਿਲੀਜ ਤੋਂ ਪਹਿਲਾ ਹੀ ਵਿਵਾਦਾਂ ਦੇ ਘੇਰੇ ਵਿੱਚ ਆਉਂਦੇ ਵਿਖਾਈ ਦਿੰਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਕੇ ਭਾਰਤ ਦੇ ਪੁਰਾਤਨ ਇਤਿਹਾਸ ਤੇ ਧਰਮ ਨਾਲ ਛੇੜ-ਛਾੜ ਕਰਨਾ ਕਿੰਨਾ ਮਹਿੰਗਾ ਪੈਂਦਾ ਹੈ ਉਹ ਉਹਨਾਂ ਨੇ ਕਦੇ ਵੀ ਸੋਚਿਆ ਨਹੀਂ ਹੁੰਦਾ ! ਜਿਸ ਤਰਾਂ ਅਸੀਂ ਭਲੀ ਭਾਤ ਜਾਣਦੇ ਹਾ ਕੇ ਅੱਜ ਕੱਲ ਇੱਕ ਧਾਰਮਿਕ ਫਿਲਮ ਜਿਸ ਦਾ ਨਾਂ ਨਾਨਕ ਸ਼ਾਹ ਫਕੀਰ ਪੂਰੇ ਵਿਵਾਦਾਂ ਦੇ ਘੇਰੇ ਵਿੱਚ ਨਜਰ ਆ ਰਹੀ ਹੈ ਸਮਾਜ ਦੀਆਂ ਬਹੁਤ ਸਾਰੀਆਂ ਧਾਰਮਿਕ ਸਿੱਖ ਜਥੇਬੰਦੀਆਂ ਤੇ ਸਮਾਜਿਕ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ ਕੇ ਇਸ ਫਿਲਮ ਨੂੰ ਰਿਲੀਜ ਨਾ ਕੀਤਾ ਜਾਵੇ ! ਇਸ ਫਿਲਮ ਨੂੰ 13 ਅਪ੍ਰੈਲ ਨੂੰ ਰਿਲਿਜ਼ ਕੀਤਾ ਜਾ ਰਿਹਾ ਹੈ ਪਰ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਇਸ ਫਿਲਮ ਨੂੰ ਨਾ ਰਿਲੀਜ ਕਾਰਨ ਦੀ ਤਾੜਨਾ ਵੀ ਦਿਤੀ ਜਾ ਰਹੀ ਹੈ ਜਿਥੇ ਧਾਰਮਿਕ ਸੰਸਥਾਵਾਂ ਵਲੋਂ ਫਿਲਮ ਨਾਨਕ ਸ਼ਾਹ ਫਕੀਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਸਮਾਜਿਕ ਸੰਸਥਾਵਾਂ ਵੀ ਇਸ ਤੋਂ ਪਿਛੇ ਨਹੀਂ ਹੱਟ ਰਹੀਆਂ ਹਨ !
WhatsApp Image 2018-04-12 at 6.33.55 PM

ਫਿਲਮ ਨਾਨਕ ਸ਼ਾਹ ਫਕੀਰ ਦੇ ਵਿਰੋਧ ਨੂੰ ਲੈ ਕੇ  ਨੈਸ਼ਨਲ ਹਿਊਮਨ ਰਾਇਟਸ ਐਡ ਕ੍ਰਾਈਮ ਕੰਟਰੋਲ ਆਰਗੇਨਾਈਜ਼ੇਸ਼ਨ ਦੀ ਟੀਮ ਵੱਲੋ ਇੱਕ ਹੰਗਮੀ ਮੀਟਿੰਗ ਕੋਰਡੀਨੇਟਰ ਸੁਖਵੰਤ ਸਿੰਘ ਲੱਕੀ ਦੀ ਪ੍ਰਧਾਨਗੀ ਦੇ ਵਿੱਚ ਕੀਤੀ ਗ਼ਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕੇ ਜੋ ਸਾਡੇ ਕਿਸੇ ਵੀ ਧਰਮ ਦੇ ਉਲਟ ਜਾਏਗਾ ਅਸੀਂ ਹਮੇਸ਼ਾ ਹੀ ਉਸ ਦਾ ਵਿਰੋਧ ਕਰਾਂਗੇ ਇਸ ਲਈ ਅਸੀਂ ਸਾਰੇ ਮੈਂਬਰ ਜੋ ਕੱਲ 13 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ ਹੋ ਰਹੀ ਹੈ ਅਸੀਂ ਵੀ ਇਸ ਫਿਲਮ ਦੇ ਵਿਰੁੱਧ ਹਾ ! ਮੀਟਿੰਗ ਦੇ ਵਿੱਚ ਕੋਰਡੀਨੇਟਰ ਸੁਖਵੰਤ ਸਿੰਘ ਲੱਕੀ ਨੇ ਕਿਹਾ ਕੇ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਜੋ ਪੰਜ ਸਿੰਘ ਸਹਿਬਾਨਾਂ ਨੇ ਆਪਣਾ ਫੈਸਲਾ ਸੁਣਾਇਆ ਹੈ ਕੇ ਫਿਲਮ ਦੇ ਜੋ ਨਿਰਮਾਤਾ ਹਰਿੰਦਰ ਸਿੱਕਾ ਨੂੰ ਪੰਥ ਤੋਂ ਛੇਕਿਆ ਗਿਆ ਹੈ ਅਸੀਂ ਉਹਨਾਂ ਦੇ ਫੈਸਲੇ ਦਾ ਸਵਾਗਤ ਕਰਦੇ ਹਾ ਤੇ ਅਸੀਂ ਵੀ ਇਸ ਇਤਰਾਜਯੋਗ ਫਿਲਮ ਨਾਨਕ ਸ਼ਾਹ ਫਕੀਰ ਦਾ ਵਿਰੋਧ ਕਰਦੇ ਹਾ ! ਇਸ ਮੌਕੇ ਤੇ ਮਾਝਾ ਜੋਨ ਦੇ ਪ੍ਰਧਾਨ ਰਾਜ ਸਿੰਘ ਰਾਜੂ  ਵਪਾਰ ਸੈੱਲ ਦੇ ਵਾਇਸ ਪ੍ਰਧਾਨ ਜਤਿੰਦਰ ਸਿੰਘ,ਵਾਇਸ ਪ੍ਰਧਾਨ ਪੰਜਾਬ ਹਰਵਿੰਦਰ ਸਿੰਘ ,ਲਖਵਿੰਦਰ ਸਿੰਘ ,ਮਨਿੰਦਰ ਸਿੰਘ ਲਾਡੀ,ਜਸਪਾਲ ਸਿੰਘ ਭਾਟੀਆ ,ਜਸਪਿੰਦਰ ਸਿੰਘ ਬਾਊ ,ਸ਼ੰਮੀ ,ਗੁਰਮੀਤ ਸਿੰਘ ਅਤੇ ਨਵਦੀਪ ਸਿੰਘ ਆਦਿ ਹਾਜਿਰ ਸਨ !