ਕਿਸ ਤਰਾਂ ਨਸ਼ਾ ਬੰਦੇ ਨੂੰ ਘੁਣ ਵਾਂਗ ਖਾਂਦਾ ਹੈ ਇਹ ਕੁਝ ਵਿਖਾਇਆ ਗਿਆ ਹੈ ਪੰਜਾਬੀ ਗੀਤ ਜਿੰਮੇਵਾਰੀਆਂ ਵਿੱਚ : ਡਰੈਕਟਰ ਜੋਤੀ ਅਰੋੜਾ   

ਪੰਜਾਬੀ ਗੀਤ ਜਿੰਮੇਵਾਰੀਆਂ ਦੇ ਨਾਲ “ਦਾ ਬਾਓਸਕੋਪੀ ਗਲੋਬਲ ਫਿਲਮ ਫੈਸਟੀਵਲ ਵਿੱਚ ਸ਼ਾਮਿਲ  

ਬੀਸੀਆਰ ਨਿਊਜ਼ (ਅਜੈ ਸ਼ਾਸਤਰੀ / ਅਮ੍ਰਿਤਸਰ): “ਦਾ ਬਾਓਸਕੋਪੀ ਗਲੋਬਲ ਫਿਲਮ ਫੈਸਟੀਵਲ ਅੱਜ ਸਥਾਨਿਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 3 ਰੋਜਾ ਫਿਲਮ ਫੈਸਟੀਵਲ ਦਾ ਅਗਾਜ਼ ਹੋ ਚੁਕਾ ਹੈ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਚੁਣੀਆਂ ਗਈਆਂ ਫ਼ਿਲਮਾਂ, ਦਸਤਾਵੇਜੀ ਫਿਲਮ , ਤੇ ਗੀਤਾਂ ਨੂੰ ਲੋਕਾਂ ਨੂੰ ਵਿਖਾਇਆ ਜਾਵੇਗਾ !
Sawinder

 ਇਸ ਫਿਲਮ ਫੈਸਟੀਵਲ ਦੀ ਸ਼ਰੂਵਾਤ ਪੰਜਾਬੀ ਗੀਤ ਜਿੰਮੇਵਾਰੀਆਂ ਨੂੰ ਵਿਖਾ ਕੇ ਕੀਤੀ ਗਈ ਇਸ ਦੌਰਾਨ ਬਹੁਤ ਸਾਰੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਫਿਲਮ ਫੈਸਟੀਵਲ ਦੀ ਸ਼ਰੂਵਾਤ ਵਿੱਚ ਸ਼ਿਰਕਤ ਕੀਤੀ ! ਪੰਜਾਬੀ ਗੀਤ ਜਿੰਮੇਵਾਰੀਆਂ ਜੋ ਕੇ ਨਸ਼ਿਆਂ ਦੇ ਵਿਰੁੱਧ ਹੈ ਫਿਲਮ ਫੈਸਟੀਵਲ ਵਿੱਚ ਇਹੋ ਜਿਹੇ ਗੀਤ ਨੇ ਨਾਲ ਸ਼ੁਰੂ ਕਰਨਾ ਲੋਕ ਦੇ ਲਈ ਇੱਕ ਚੰਗਾ ਸੰਦੇਸ਼ ਹੈ !  ਫਿਲਮ ਫੈਸਟੀਵਲ ਦੇ ਵਿੱਚ ਬਹੁਤ ਸਾਰੀਆਂ ਮਹਾਨ ਹਸਤੀਆਂ ਜਿਨ੍ਹਾਂ ਵਿੱਚ ਅਦਾਕਾਰ, ਨਿਰਦੇਸ਼ਕ,ਨਿਰਮਾਤਾ ਸ਼ਿਰਕਤ ਕਾ ਰਹੇ ਹਨ !

 “ਦਾ ਬਾਓਸਕੋਪੀ ਗਲੋਬਲ ਫਿਲਮ ਫੈਸਟੀਵਲ ਦੀ ਡਰੈਕਟਰ ਜੋਤੀ ਅਰੋੜਾ ਅਤੇ ਲੋਕਪਾਲ ਭਰਦਵਾਜ ਨੇ ਦੱਸਿਆ ਕੇ ਇਹ ਸਾਡਾ 5ਵਾ ਫਿਲਮ ਫੈਸਟੀਵਲ ਹੈ ਜੋ ਏ ਅੰਮ੍ਰਿਤਸਰ ਗੁਰੂ ਨਾਗਰੀ ਦੇ ਵਿੱਚ ਹੋ ਰਿਹਾ ਹੈ ਸਾਡਾ ਇਹ ਪੰਜਾਬ ਦੇ ਵਿੱਚ ਫਿਲਮ ਫੈਸਟੀਵਲ  ਕਰ ਦਾ  ਇਕੋ ਇੱਕ ਮਕਸਦ ਹੈ ਕੇ ਹਰ ਸੂਬੇ ਦੀ ਰਿਜ਼ਨਲ ਭਾਸ਼ਾ ਪੰਜਾਬੀ ਨੂੰ ਪ੍ਰਮੋਟ ਕਰਨਾ ! ਪੰਜਾਬ ਦੀ ਪੰਜਾਬੀ ਮਾਂ ਬੋਲੀ ਇਸ ਤਰਾਂ ਦੀ ਹੈ ਜੋ ਦੀ  ਹਰ ਪੰਜਾਬੀ ਦੀ ਜੁਬਾਨ ਤੇ ਇੱਕ ਮਿਸ਼ਰੀ ਦੀ ਤਰਾਂ ਲੱਗਦੀ ਹੈ ਪੰਜਾਬ ਦੇ ਲੋਕਾਂ ਨੇ ਸਾਡੇ ਇਸ ਫਿਲਮ ਫੈਸਟੀਵਲ ਜੋ ਕੇ ਤਕਰੀਬਨ 22 ਭਾਸ਼ਾਵਾਂ  ਆਪ ਜੀ ਨੂੰ ਵੇਖਣ ਤੇ ਸੁਨਣ ਨੂੰ ਮਿਲ ਰਹੀਆਂ ਹਨ !

ਅੱਜ ਸਾਡੇ ਫ਼ਿਲਮ ਫੈਸਟੀਵਲ ਦੀ ਸ਼ਰੂਵਾਤ ਇਕ ਪੰਜਾਬੀ ਗੀਤ ਤੋਂ  ਹੋਈ ਹੈ ਜਿਸ ਦਾ ਨਾਂ ਜ਼ਿਮੇਵਾਰੀਆਂ ਹੈ ਇਹ ਗੀਤ ਨਸ਼ਿਆਂ ਦੇ ਖਿਲਾਫ ਹੈ ਜਿਸ ਨੂੰ ਡਰੈਕਟ ਕੀਤਾ ਹੈ ਅੰਮ੍ਰਿਤਸਰ ਤੋਂ ਸਵਿੰਦਰ ਸੇਵੀ ਨੇ ! ਇਸ ਗੀਤ ਨੂੰ ਗਾਇਆ ਹੈ ਪੰਜਾਬੀ ਗਾਇਕ ਜਿੰਦ ਕਾਹਲੋਂ ਨੇ ! ਇਸ ਗੀਤ ਦਾ ਫਿਲਮਾਂਕਣ ਇਸ ਤਰਾਂ ਕੀਤਾ ਗਿਆ ਹੈ ਕੇ ਉਹਨਾਂ ਲੋਕਾਂ ਨੂੰ ਇੱਕ ਚੰਗੀ ਸੇਧ ਮਿਲੇ ਜੋ ਨਸ਼ਿਆਂ ਦੇ ਜਾਲ ਵਿੱਚ ਫੱਸ ਚੁਕੇ ਹਨ ਤੇ ਇਸ ਨਰਕ ਭਰੀ ਜਿੰਦਗੀ ਤੋਂ ਕਿਸ ਤਰਾਂ ਬਾਹਰ ਨਿਕਲਣਾ ਹੈ ਇਹੋ ਸਭ ਇਸ ਗੀਤ ਰਾਹੀਂ ਵਿਖਾਇਆ ਗਿਆ ਹੈ !