ਰਾਜਨੀਤਕ ਤੇ ਜਾਤ ਪਾਤ ਤੋਂ ਉੱਠ ਕੇ  ਡਾ. ਅੰਬੇਡਕਰ ਜੀ ਨੂੰ ਯਾਦ ਕਰਨਾ ਸਾਡਾ ਫਰਜ ਹੀ ਨਹੀਂ ਸਗੋਂ ਧਰਮ ਵੀ ਹੈ : ਗੀਤਾ ਸ਼ਰਮਾ  

ਬੀਸੀਆਰ ਨਿਊਜ਼ ||ਅੰਮ੍ਰਿਤਸਰ/ਸਵਿੰਦਰ ਸਿੰਘ|| ਭਾਰਤ ਦਾ ਸਵਿਧਾਨ ਬਣਾਉਣ ਵਾਲੇ ਉਸ ਸਖਸੀਅਤ ਨੂੰ ਅੱਜ ਸਾਰੇ ਸੰਸਾਰ ਦੇ ਵਿੱਚ ਜਾਤ ਪਾਤ ਤੋਂ ਉੱਪਰ ਉੱਠ ਕੇ ਉਹਨਾਂ ਦਾ 127ਵੀ ਜਨਮ ਵਰ੍ਹੇਗੰਢ ਮਨਾਈ ਜਾ ਰਹੀ ਹੈ ਜਿੰਨਾ ਨੂੰ ਡਾ. ਅੰਬੇਡਕਰ ਜੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ! ਅੱਜ ਅੰਮ੍ਰਿਤਸਰ ਦੇ ਇਲਾਕੇ ਲਹੌਰੀ ਗੇਟ ਇਸਲਾਮਾਬਾਦ ਰੋਡ ਵਿਖੇ ਭਾਰਤ ਸੰਵਿਧਾਨ ਮਿਸ਼ਨ ਵੱਲੋਂ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਚੇਅਰਮੈਨ ਵਿਸ਼ਾਲ ਸਿੱਧੂ ਨੇ ਕੀਤੀ ਤੇ ਉਹਨਾਂ ਦੀ ਵਿਚਾਰ ਗੋਸ਼ਟੀ ਤੇ ਆਏ ਹੋਏ ਵੱਖ ਵੱਖ ਸੰਸਥਾਵਾ ਦੇ ਨੁਮਾਇੰਦਿਆਂ ਵੱਲੋਂ ਡਾ. ਅੰਬੇਡਕਰ ਜੀ ਦੀ ਜੀਵਨੀ ਬਾਰੇ ਬੜੇ ਵਿਸਥਾਰ ਦੇ ਨਾਲ ਦੱਸਿਆ ਗਿਆ ! ਡਾ. ਅੰਬੇਡਕਰ ਜੀ ਦਾ ਜਨਮ ਦਿਨ ਕੇਕ ਕੱਟ ਕੇ ਅਤੇ ਉਹਨਾਂ ਦੀ ਤਸਵੀਰ ਦੇ ਉੱਪਰ ਫੁੱਲ ਮਾਲਾ ਦੇ ਨਾਲ ਸ਼ਰਧਾਂਜਲੀ ਦੇ ਕੇ ਮਨਾਇਆ ਗਿਆ ! ਇਸ ਮੌਕੇ ਤੇ ਗੀਤ ਸ਼ਰਮਾ। ਜਥੇਬੰਧਿਕ ਸੱਕਤਰ ਪੰਜਾਬ ਇਸਤਰੀ ਅਕਾਲੀ ਦਲ ਬਟਾਲਾ ਨੇ ਮੁੱਖ ਮਹਿਮਾਨ ਦੇ ਤੋਰ ਤੇ ਸ਼ਿਰਕਤ ਕੀਤੀ !
1

ਭਾਰਤ ਸੰਵਿਧਾਨ ਮਿਸ਼ਨ ਦੇ ਪ੍ਰਬੰਧਿਕਾ ਵੱਲੋਂ ਇਸ ਮੌਕੇ ਤੇ ਡਾ. ਅੰਬੇਡਕਰ ਜੀ ਦੀ ਤਸਵੀਰ ਤੇ ਸਿਉਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਪ੍ਰਧਾਨ ਰਾਜਾ ਰੰਧਾਵਾ ,ਕਰਮਚਾਰੀ ਵੈਲਫੇਅਰ ਕਮਿਸ਼ਨ ਪੰਜਾਬ ਦੇ ਮੇਂਬਰ ਗੋਪ ਚੰਦ, ਜਿਲਾ ਸੈਕਟਰੀ ਨਿਰਮਾਣ ਡੋਡਵਾਲ ਜਨਰਲ ਸੈਕਟਰੀ ਰੇਖਾ ਚੀਮਾ ਤੇ ਸ਼ੁਸਮਾ ਵਰਮਾ ਆਦਿ ਹਾਜਿਰ ਸਨ !