ਬਾਲੀਵੁੱਡ ਅਦਾਕਾਰਾ ਪਦਮਨੀ ਕੋਹਲਾਪੁਰੀ ਨੇ ਪੰਜਾਬੀ ਫਿਲਮ ਯਾਰਾਂ ਦੇ ਯਾਰ ਦੀ ਸਟਾਰ ਕਾਸਟ ਨੂੰ ਦਿੱਤੀਆਂ ਸ਼ੁੱਭ ਕਾਮਨਾਵਾਂ

ਅੰਮ੍ਰਿਤਸਰ (ਅਜੈ ਸ਼ਾਸਤਰੀ / ਅੰਮਿ੍ਰਤਸਰ, ਪੰਜਾਬ): ਫਿਲਮ ਯਾਰਾਂ ਦੇ ਯਾਰ ਨੂੰ ਭਰਵਾਂ ਹੂੰਗਰਾ ਮਿਲ ਰਿਹਾ ਹੈ ਇਸ ਨੂੰ ਵੇਖਦੇ ਹੋਏ ਫਿਲਮ ਦੀ ਸਟਾਰ ਕਾਸਟ ਨੂੰ ਅਲੱਗ ਅਲੱਗ ਚੱਲ ਰਹੇ ਪੰਜਾਬ ਦੇ ਵਿੱਚ ਜੋ ਵੀ ਕਲਚਰ ਪ੍ਰੋਗਰਾਮ ਹੋ ਰਹੇ ਹਨ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਸੱਦਾ ਪੱਤਰ ਦਿੱਤੇ ਜਾ ਰਹੇ ਹਨ ਇਸ ਤੋਂ ਸਿੱਧ ਹੋ ਰਿਹਾ ਹੈ ਕੇ ਫਿਲਮ ਦੇ ਟ੍ਰੇਲਰ ਤੇ ਫਿਲਮ ਦਾ ਸੰਗੀਤ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ !

ਅੱਜ ਅੰਮ੍ਰਿਤਸਰ ਦੇ ਇੱਕ ਸਥਾਨਿਕ ਰਿਜੋਟਰਸ ਰੋਇਲ ਫੈਸਟਨ ਇਰਾ ਵਿਖੇ ਇੱਕ ਕਰਵਾਚੋਥ ਦੇ ਪਵਿੱਤਰ ਤਿਉਹਾਰ ਦੇ ਮੌਕੇ ਤੇ ਪੰਕਜ ਐਂਡ ਪ੍ਰੀਤੀ ਡਾਂਸ ਅਕੈਡਮੀ ਅਤੇ ਸ਼ੁੱਭ ਇੰਡੀਅਨ ਵਿਵਾਹ ਵੱਲੋਂ ਪ੍ਰੋਗਰਾਮ ਦਾ ਅਜ਼ੋਜਿਨ ਕੀਤਾ ਗਿਆ ਜਿਸ ਦੁਰਾਨ ਪਰੋਗਮ ਦੇ ਵਿੱਚ ਇੱਕ ਮੋਡਲਿੰਗ ਸ਼ੋਅ ਦਾ ਵੀ ਅਜ਼ੋਜਿਨ ਕੀਤਾ ਗਿਆ ਤੇ ਮਿਸ ਤੇ ਮਿਸਜ਼ ਕਰਵਾਚੋਥ ਅੰਮ੍ਰਿਤਸਰ ਚੁਣੀ ਗਈ ! ਪ੍ਰੋਗਰਾਮ ਦੀ ਸ਼ਾਨ ਵਧਾਉਣ ਬਾਲੀਵੁੱਡ ਅਦਾਕਾਰਾ ਪਦਮਣੀ ਕੋਹਲਾਪੁਰੀ ਤੇ ਮਿਸਜ਼ ਇੰਡੀਆ ਸਿੰਪਲ ਕਵਾਤਰਾ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਸਿਰਕਤ ਕੀਤੀ ! ਪੰਜਾਬੀ ਫਿਲਮ ਯਾਰਾਂ ਦੇ ਯਾਰ ਦੀ ਕਾਸਟ ਨਿਰਦੇਸ਼ਕ ਅਜੈ ਸਿੰਘ, ਨਿਰਮਾਤਾ ਵਿਜੈ ਸਿਕੰਦਰ, ਅਦਾਕਾਰ ਪ੍ਰਿੰਸ ਸਿੰਘ ਅਦਾਕਾਰਾ ਮਾਹੀ ਸ਼ਰਮਾ, ਸਤਨਾਮ ਜਈ ,ਨਾਲ ਬਾਲੀਵੁੱਡ ਅਦਾਕਾਰਾ ਪਦਮਣੀ ਕੋਹਲਾਪੁਰੀ ਨੇ ਵਿਸ਼ੇਸ਼ ਗੱਲਬਾਤ ਕੀਤੀ ਤੇ 13 ਤਰੀਕ ਨੂੰ ਆਣ ਵਾਲੀ ਨਵੀ ਫਿਲਮ ਨੂੰ ਸ਼ੁਭਕਾਮਨਾਵਾ ਦਿੱਤੀਆਂ !

ਫਿਲਮ ਦੀ ਪ੍ਰਮੋਸ਼ਨ ਦੇ ਦੁਰਾਨ ਨਿਰਦੇਸ਼ਕ ਅਜੈ ਸਿੰਘ ਨੇ ਕਿਹਾ ਕੇ ਸਾਡੀ ਫਿਲਮ ਯਾਰਾਂ ਦੇ ਯਾਰ ਇਕ ਚੰਗੀ ਸੋਚ ਰੱਖਣ ਵਾਲੀ ਫਿਲਮ ਹੈ ਤੇ ਮੈਂ ਕੋਸ਼ਿਸ਼ ਕੀਤੀ ਹੈ ਕੇ ਇਸ ਫਿਲਮ ਦੇ ਵਿੱਚ ਨਵੇਂ ਚੇਹਰੇ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਵਾ ਫਿਲਮ ਵਿੱਚ ਭਾਵੇ ਇਹ ਕਲਾਕਾਰਾਂ ਦਰਸ਼ਕਾਂ ਦੇ ਲਈ ਨੇ ਚੇਹਰੇ ਹਨ ਪਰ ਫਿਲਮ ਦੇ ਵਿਚ ਜੋ ਕੰਮ ਇਹਨਾਂ ਨੇ ਕੀਤਾ ਹੈ ਉਹ ਤੁਸੀਂ ਹੁਣ ਹੀ ਫਿਲਮ ਦੇ ਟ੍ਰੇਲਰ ਵਿੱਚ ਸਭ ਕੁਝ ਵੇਖ ਲਿਆ ਹੈ ਅਸੀਂ ਉਮੀਦ ਕਰਦੇ ਹੈ ਕੇ ਤੁਹਾਨੂੰ ਸਾਡੀ ਇਹ ਨਵੀ ਫਿਲਮ ਜਰੂਰ ਪਸੰਦ ਆਵੇਗੀ ਤੇ ਤੁਸੀਂ 13 ਅਕਤੂਬਰ ਨੂੰ ਸਿਨੇਮਾ ਘਰ ਦੇ ਵਿੱਚ ਵੇਖਣ ਦੇ ਲਈ ਜਰੂਰ ਜਾਓਗੇ

ਫਿਲਮ ਦੀ ਪਰਮੋਸ਼ਨ ਦੁਰਾਨ ਨਿਰਮਾਤਾ ਵਿਜੈ ਸਿਕੰਦਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੇ ਸਾਡੀ ਫਿਲਮ ਜਲਦ ਹੀ ਸਿਨੇਮਾ ਘਰਾਂ ਦੇ ਵਿਚ 13 ਅਕਤੂਬਰ ਨੂੰ ਲੱਗ ਰਹੀ ਹੈ, ਫਿਲਮ ਦੇ ਵਿੱਚ ਸਾਰੇ ਹੀ ਕਲਾਕਾਰਾਂ ਨੇ ਬਹੁਤ ਮਿਹਨਤ ਦੇ ਨਾਲ ਕੰਮ ਕੀਤਾ ਹੈ ਤੇ ਇੱਕ ਚੰਗੇ ਸਬਜੈਕਟ ਤੇ ਇਹ ਫਿਲਮ ਬਣੀ ਹੈ ਜਦੋ ਦਰਸ਼ਕ 13 ਅਕਤੂਬਰ ਨੂੰ ਫਿਲਮ ਵੇਖਣ ਸਿਨੇਮਾ ਘਰਾਂ ਦੇ ਵਿੱਚ ਜਾਣਗੇ ਤੇ ਬਿਲਕੁਲ ਨਿਰਾਸ਼ ਨਹੀਂ ਹੋਣਗੇ ਸਗੋਂ ਭਰਭੂਰ ਮਨੋਰੰਜਨ ਕਰਕੇ ਫਿਲਮ ਦੀ ਵਾਹ ਵਾਹ ਕਰਨਗੇ ਇਹ ਸਾਡਾ ਦਿਲੀ ਵਿਸ਼ਵਾਸ਼ ਹੈ ! ਇਸ ਫਿਲਮ ਦੇ ਵਿੱਚ ਜੋ ਬਤੋਰ ਅਦਾਕਾਰ ਪ੍ਰਿੰਸ ਸਿੰਘ ਜੋ ਪਹਿਲਾ ਵੀ ਫਿਲਮ ਇੰਡਸਟਰੀ ਦੇ ਵਿਚ ਬਹੁਤ ਸਾਰਾ ਕੰਮ ਕਰ ਚੁਕੇ ਹਨ ਤੇ ਇਸ ਫਿਲਮ ਦੇ ਵਿੱਚ ਇੱਕ ਐਕਸ਼ਨ ਹੀਰੋ ਸਾਬਿਤ ਹੋਣਗੇ ਤੇ ਦਰਸ਼ਕਾਂ ਨੂੰ ਇਹ ਮਹਿਸੂਸ ਜਾਉਰੁ ਹੋਵੇਗਾ ਕੇ ਪਾਲੀਵੁੱਡ ਨੂੰ ਇੱਕ ਚੰਗਾ ਐਕਸ਼ਨ ਹੀਰੋ ਮਿਲ ਗਿਆ ਹੈ ਜੋ ਅਜੇ ਤੀਕ ਪਹਿਲਾ ਫਿਲਮ ਦੇ ਵਿੱਚ ਨਹੀਂ ਆਇਆ ! ਇਸ ਦੇ ਨਾਲ ਨਾਲ ਫਿਲਮ ਵਿੱਚ ਮਨੋਰੰਜਨ ਤੜਕਾ ਵੀ ਹੈ ਜੋ ਪੰਜਾਬ ਦੇ ਜਾਣੇ ਮਾਣੇ ਕਾਮੇਡੀ ਕਲਾਕਾਰ ਚਾਚਾ ਬਿਸ਼ਨਾ ਵੀ ਆਪਣੀ ਬਾਖੂਬੀ ਕਮੇਡੀ ਦੇ ਨਾਲ ਆਪਣੀ ਭੂਮਿਕਾ ਨਿਭਾਉਂਦੇ ਹੋਏ ਨਾਜਰ ਆਉਣਗੇ ! ਇਹਨਾਂ ਤੋਂ ਇਲਾਵਾ ਫਿਲਮ ਦੇ ਵਿੱਚ ਹੋਰ ਵੀ ਬਹੁਤ ਸਾਰੇ ਕਲਾਕਾਰ ਕੰਮ ਕਰ ਰਹੇ ਹਨ ਜਿੰਨਾ ਵਿੱਚ ਤਜਿੰਦਰ ਕੌਰ , ਰਕੇਸ਼ ਕੁਮਾਰ। ਵਿਸ਼ਾਲ ਕਸ਼ਯਪ,ਪੀ ਐਸ ਰੋਕੀ,ਰੋਬਿਨ ਰੋਮੀ,ਹਰਮਨ ਬਿਗੇੜਾ ਵਿਸ਼ੇਸ਼ ਤੋਰ ਤੇ ਸ਼ਾਮਿਲ ਹਨ !