ਮੈਂ ਬਚਪਨ ਤੋਂ ਹੀ ਪੰਜਾਬੀ ਖਾਣਿਆਂ ਦਾ ਸ਼ੋਕੀਨ ਹਾ :  ਬਾਲੀਵੁੱਡ ਅਦਾਕਾਰ ਗਜਿੰਦਰ ਚੌਹਾਨ 

ਬੀ ਸੀ ਆਰ ਨਿਊਜ਼ || ਅੰਮ੍ਰਿਤਸਰ ( ਸਵਿੰਦਰ ਸਿੰਘ )ਬਾਲੀਵੁੱਡ ਅਦਾਕਾਰ ਗਜਿੰਦਰ ਚੌਹਾਨ ਅੱਜ ਅੰਮ੍ਰਿਤਸਰ ਪਹੁੰਚੇ ਅੰਮ੍ਰਿਤਸਰ ਪਹੁੰਚਣ ਤੇ ਸਭ ਤੋਂ ਪਹਿਲਾ ਸ਼੍ਰੀ ਹਰਿਮੰਦਰ ਸਾਹਿਬ ਨਮਸਤਕ ਹੋਏ ! ਸ਼੍ਰੀ ਹਰਿਮੰਦਿਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅੰਮ੍ਰਿਤਸਰ ਦੇ ਖਾਣਿਆਂ ਦਾ ਸੁਵਾਦ ਲੈਣ ਦੇ ਲਈ ਅੰਮ੍ਰਿਤਸਰ ਦੇ ਮਸ਼ਹੂਰ ਰੈਸਟੋਰੈਂਟ ਬਰਿਸਤੋ ਦੇ ਵਿਚ ਪੰਜਾਬੀ ਖਾਣਿਆਂ ਦਾ ਆਨੰਦ ਮਾਣਿਆ !

DSC_5003

ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਗਜਿੰਦਰ ਚੌਹਾਨ ਨੇ ਦੱਸਿਆ ਕੇ ਮੈਂ ਜਦ ਵੀ ਪੰਜਾਬ ਆਉਂਦਾ ਹੈ ਤਾ ਸਭ ਤੋਂ ਪਹਿਲਾ ਮੈਂ ਸ਼੍ਰੀ ਹਰਿਮੰਦਿਰ ਸਾਹਿਬ ਜਾ ਕੇ ਜਰੂਰੁ ਮੱਥਾ ਟੇਕਦਾ ਹਾ  ਤੇ ਫਿਰ ਕੋਈ ਕੰਮ ਕਰਦਾ ਹਾ ਮੇਰੇ ਪੰਜਾਬ ਦੇ ਵਿੱਚ ਕੁਝ ਸੋਅ ਹੋਣ ਜਾਂ ਰਹੇ ਹਨ ਜਿਸ ਕਰਕੇ ਮੈਂ ਅੱਜ ਅੰਮ੍ਰਿਤਸਰ ਵੀ ਪੁੱਜਾ ਹੈ ! ਮੈਨੂੰ ਬਚਪਨ ਤੋਂ ਹੀ ਪੰਜਾਬੀ ਖਾਣੇ ਪਸੰਦ ਹਨ ਜਿਸ ਕਰਕੇ ਮੈਂ ਇਹ ਮੌਕਾ ਪੰਜਾਬ ਆ ਕੇ ਹੱਥੋਂ ਨਹੀਂ ਜਾਣ ਦਿੰਦਾ !

ਅੰਮ੍ਰਿਤਸਰ ਦੇ ਵਿੱਚ ਖਾਣਿਆਂ ਦੀ ਭਰਮਾਰ ਹੈ ਤੇ ਮੈਂ ਸੋਸ਼ਲ ਮੀਡਿਆ ਤੇ ਵੇਖਿਆ ਸੀ ਕੇ ਅੰਮ੍ਰਿਤਸਰ ਦੀ ਇੱਕ ਬੇਟੀ ਜਿਸ ਦਾ ਨਾਂ ਦ੍ਰਿਸ਼ਟੀ ਨੰਦਾ ਹੈ ਮੈਂ ਅਕਸਰ ਟੀਵੀ ਚੈੱਨਲ ਤੇ ਵੀ ਉਹਨਾਂ ਦੇ ਬਣੇ ਖਾਣਿਆਂ ਦੀ ਪ੍ਰਸੰਸਾ ਸੁਣਦਾ ਵੀ ਸੀ ਤੇ ਵੇਖਦਾ ਵੀ ਸੀ ਇਸ ਲਈ ਮੈਂ ਅੱਜ ਦ੍ਰਿਸ਼ਟੀ ਨੰਦਾ ਦੇ ਰੈਸਟੋਰੈਂਟ ਬਰਿਸ਼ਤੋ ਦੇ ਵਿਚ ਖਾਣਾ ਖਾਣ ਦੇ ਲਈ ਆਇਆ ਹੈ ਇਥੇ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਹੈ ਤੇ ਮੈਂ ਰੰਗ ਬਰੰਗੇ ਪੰਜਾਬੀ ਤੇ ਹੋਰ ਖਾਣਿਆਂ ਦਾ ਸਵਾਦ ਚੱਖਿਆ ਹੈ !

ਮੀਡਿਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੇ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕੇ ਅੱਜ ਕੱਲ ਜੋ ਸਾਡੇ ਦੇਸ਼ ਦੇ ਵਿੱਚ ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਬਲਾਤਕਾਰ ਹੋ ਰਹੇ ਹਨ ਸਾਡੇ ਵਾਸਤੇ ਬੜੇ ਸ਼ਰਮ ਦੀ ਗੱਲ ਹੈ ਸਾਡੀਆਂ ਸਰਕਾਰਾਂ ਨੂੰ ਇਸ ਦੇ ਪ੍ਰਤੀ ਬਹੁਤ ਸੋਚਾਂ ਦੀ ਲੋੜ ਹੈ ਕੇ ਉਹਨਾਂ ਬਲਾਤਕਾਰੀਆਂ ਨੂੰ ਸਖਤ ਤੋਂ ਸਖਤ ਸਜਾ ਦੇਣੀ ਜਰੂਰੀ ਹੈ ਤੇ ਉਹਨਾਂ ਦੀਆਂ ਸਜਾਵਾਂ ਨੂੰ ਲਾਈਵ ਟੀਵੀ ਤੇ ਵਿਖਾਉਣਾ ਚਾਹੀਦਾ ਹੈ ਜਿਸ ਨਾਲ ਹੋਰ ਕੋਈ ਅੱਗੇ ਤੋਂ ਇਹੋ ਜਿਹੀ ਘਨੌਣੀ ਹਰਕਤ ਦੁਬਾਰਾ ਨਾ ਕਰ ਸਕੇ !